HomePunjabਇੰਗਲੈਂਡ 'ਚ ਕਾਨੂੰਨ ਦੀ ਪੜ੍ਹਾਈ ਦਾ ਬਹਾਨਾ ਲਾ ਕੇ ਮਾਂ-ਧੀ ਨੇ ਮਾਰੀ...

ਇੰਗਲੈਂਡ ‘ਚ ਕਾਨੂੰਨ ਦੀ ਪੜ੍ਹਾਈ ਦਾ ਬਹਾਨਾ ਲਾ ਕੇ ਮਾਂ-ਧੀ ਨੇ ਮਾਰੀ ਲੱਖਾਂ ਦੀ ਠੱਗੀ

ਜਲੰਧਰ : ਇੰਗਲੈਂਡ (England) ‘ਚ ਕਾਨੂੰਨ ਦੀ ਪੜ੍ਹਾਈ ਕਰਨ ਦਾ ਬਹਾਨਾ ਲਗਾਉਣ ਵਾਲੀ ਮਾਂ-ਧੀ ਦੇ ਖ਼ਿਲਾਫ਼ ਥਾਣਾ ਰਾਮਾਮੰਡੀ ਪੁਲਿਸ ਨੇ ਐੱਫ.ਆਈ.ਆਰ. ਦਰਜ ਕੀਤੀ ਹੈ। ਪੁਲਿਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ਵਿੱਚ ਮੋਨਿਕਾ ਪੁੱਤਰੀ ਰਾਮ ਸਰੂਪ ਵਾਸੀ ਮੁਹੱਲਾ ਕੋਟ ਰਾਮ ਦਾਸ ਨੇ ਦੋਸ਼ ਲਾਇਆ ਕਿ ਉਹ ਜਲੰਧਰ ਦੀ ਅਦਾਲਤ ਵਿੱਚ ਬਤੌਰ ਵਕੀਲ ਕੰਮ ਕਰ ਰਹੀ ਹੈ ਅਤੇ ਇਸੇ ਕਿੱਤੇ ਵਿੱਚ ਐਲ.ਐਲ.ਐਮ.ਦੀ ਡਿਗਰੀ ਹਾਸਿਲ ਕਰਨ ਦੇ ਲਈ ਵਿਦੇਸ਼ ‘ਚ ਪੜ੍ਹਾਈ ਚਾਹੁੰਦੀ ਸੀ, ਜਿਸ ਕਾਰਨ ਉਸ ਦੀ ਗੁਆਂਢੀ ਬਲਵਿੰਦਰ ਕੌਰ ਨੇ ਉਸ ਨੂੰ ਦੱਸਿਆ ਕਿ ਉਸ ਦੀ ਲੜਕੀ ਪ੍ਰੀਤ ਕੌਰ ਦੋ ਸਾਲਾਂ ਤੋਂ ਇੰਗਲੈਂਡ ਵਿੱਚ ਰਹਿ ਰਹੀ ਹੈ ਅਤੇ ਉੱਥੇ ਟਰੈਵਲ ਏਜੰਟ ਵਜੋਂ ਕੰਮ ਕਰਦੀ ਹੈ। ਇਸ ਦੌਰਾਨ ਇਕ ਹਫਤੇ ਬਾਅਦ ਬਲਵਿੰਦਰ ਕੌਰ ਉਸ ਦੇ ਘਰ ਆਈ ਅਤੇ ਉਸ ਦੀ ਲੜਕੀ ਪ੍ਰੀਤ ਕੌਰ ਨੂੰ ਬੁਲਾ ਲਿਆ, ਜਿਸ ਨੇ ਉਸ ਨੂੰ ਭਰੋਸਾ ਦਿੱਤਾ ਕਿ ਇੰਗਲੈਂਡ ਜਾਣ ਲਈ 2 ਲੱਖ 90 ਹਜ਼ਾਰ ਰੁਪਏ ਖਰਚ ਆਉਣਗੇ।

ਇਸੇ ਦੌਰਾਨ ਜਨਵਰੀ 2022 ਨੂੰ ਬਲਵਿੰਦਰ ਕੌਰ ਨੂੰ ਇੰਗਲੈਂਡ ਵਿੱਚ ਕਾਲਜ ਦੀ ਫੀਸ ਲਈ 1 ਲੱਖ 90 ਹਜ਼ਾਰ ਰੁਪਏ ਦਿੱਤੇ ਗਏ ਤਾਂ ਜੋ ਉਸ ਨੂੰ ਕਾਲਜ ਵੱਲੋਂ ਆਫਰ ਲੈਟਰ ਮਿਲ ਸਕੇ। ਜਦੋਂ ਉਸ ਨੂੰ ਪੈਸੇ ਦੇ ਕੇ ਇੱਕ ਮਹੀਨਾ ਬੀਤ ਗਿਆ ਪਰ ਕੋਈ ਆਫਰ ਲੈਟਰ ਨਾ ਮਿਲਿਆ ਤਾਂ ਉਸ ਨੇ ਮੁਲਜ਼ਮ ਦੇ ਮੋਬਾਈਲ ਨੰਬਰ ’ਤੇ ਸੰਪਰਕ ਕੀਤਾ। ਇਸ ਦੌਰਾਨ ਬਲਵਿੰਦਰ ਕੌਰ ਨੇ ਫਾਈਲ ਪ੍ਰਕਿਰਿਆ ਦੇ ਨਾਂ ‘ਤੇ ਉਸ ਤੋਂ 50 ਹਜ਼ਾਰ ਹੋਰ ਲੈ ਲਏ ਪਰ ਉਸ ਨੂੰ ਇੰਗਲੈਂਡ ਪੜ੍ਹਨ ਲਈ ਨਹੀਂ ਭੇਜਿਆ। ਇਸ ਤੋਂ ਬਾਅਦ ਜਦੋਂ ਪੀੜਤਾ ਨੇ ਪੈਸੇ ਵਾਪਸ ਮੰਗੇ ਤਾਂ ਉਕਤ ਮਾਂ-ਧੀ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਤੋਂ ਬਾਅਦ ਦੋਵਾਂ ਖ਼ਿਲਾਫ਼ ਪੁਲਿਸ ‘ਚ ਸ਼ਿਕਾਇਤ ਦਰਜ ਕਰਵਾਈ ਗਈ। ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ਦੇ ਆਧਾਰ ‘ਤੇ ਥਾਣਾ ਰਾਮਾਮੰਡੀ ਵਿਖੇ ਬਲਵਿੰਦਰ ਕੌਰ, ਪ੍ਰੀਤ ਕੌਰ ਵਾਸੀ ਸੁੱਚੀਪਿੰਡ ਗ੍ਰੀਨ ਕਾਉਂਟੀ ਦੇ ਖ਼ਿਲਾਫ਼ ਧਾਰਾ 406, 420 ਤਹਿਤ ਮਾਮਲਾ ਦਰਜ ਕਰ ਲਿਆ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments