Homeਦੇਸ਼ਜੰਮੂ-ਕਸ਼ਮੀਰ 'ਚ ਕੰਟਰੋਲ ਰੇਖਾ ਨੇੜੇ ਬਾਰੂਦੀ ਸੁਰੰਗ 'ਚ ਹੋਇਆ ਧਮਾਕਾ

ਜੰਮੂ-ਕਸ਼ਮੀਰ ‘ਚ ਕੰਟਰੋਲ ਰੇਖਾ ਨੇੜੇ ਬਾਰੂਦੀ ਸੁਰੰਗ ‘ਚ ਹੋਇਆ ਧਮਾਕਾ

ਜੰਮੂ : ਜੰਮੂ-ਕਸ਼ਮੀਰ (Jammu and Kashmir) ਦੇ ਪੁੰਛ ਜ਼ਿਲ੍ਹੇ (Poonch District) ਵਿੱਚ ਕੰਟਰੋਲ ਰੇਖਾ ਨੇੜੇ ਅੱਜ ਤੜਕੇ ਇੱਕ ਬਾਰੂਦੀ ਸੁਰੰਗ ਵਿੱਚ ਧਮਾਕਾ ਹੋਇਆ। ਹਾਲਾਂਕਿ ਇਸ ਘਟਨਾ ‘ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੇਗਵਾਰ ਇਲਾਕੇ ਦੇ ਤਰਵਨ ਪਿੰਡ ‘ਚ ਸਥਿਤ ਖੋਖਰੀ ਚੈਕ ਪੋਸਟ ਦੇ ਕੋਲ ਲਗਾਤਾਰ ਬਾਰਿਸ਼ ਦੇ ਦੌਰਾਨ ਸਵੇਰੇ 4 ਵਜੇ ਦੇ ਕਰੀਬ ਬਾਰੂਦੀ ਸੁਰੰਗ ਫਟ ਗਈ।

ਉਨ੍ਹਾਂ ਕਿਹਾ ਕਿ ਧਮਾਕੇ ਤੋਂ ਬਾਅਦ ਫੌਜ ਦੇ ਜਵਾਨਾਂ ਨੇ ਇਲਾਕੇ ਦੀ ਤਲਾਸ਼ੀ ਲਈ। ਪਰ ਉਥੋਂ ਕੁਝ ਨਹੀਂ ਮਿਲਿਆ। ਅਧਿਕਾਰੀਆਂ ਮੁਤਾਬਕ, ਸਰਹੱਦ ਪਾਰ ਤੋਂ ਅੱਤਵਾਦੀਆਂ ਦੀ ਘੁਸਪੈਠ ਨੂੰ ਰੋਕਣ ਲਈ ‘ਐਂਟੀ-ਇਨਫਿਲਟਰੇਸ਼ਨ ਬੈਰੀਅਰ ਸਿਸਟਮ’ ਦੇ ਤਹਿਤ ਕੰਟਰੋਲ ਰੇਖਾ ਦੇ ਅੱਗੇ ਵਾਲੇ ਖੇਤਰ ‘ਚ ਬਾਰੂਦੀ ਸੁਰੰਗਾਂ ਵਿਛਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਬਰਸਾਤ ਕਾਰਨ ਮਿੱਟੀ ਦੇ ਖੁਰਨ ਜਾਂ ਇਹ ਬਾਰੂਦੀ ਸੁਰੰਗਾਂ ਜੰਗਲ ਦੀ ਅੱਗ ਕਾਰਨ ਫਟਦੀਆਂ ਹਨ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments