HomePunjabਵਰਿੰਦਾਵਨ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖਬਰੀ

ਵਰਿੰਦਾਵਨ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖਬਰੀ

ਲੁਧਿਆਣਾ : ਲੁਧਿਆਣਾ (Ludhiana) ਤੋਂ ਵਰਿੰਦਾਵਨ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖਬਰੀ ਹੈ। ਜੇਕਰ ਵਿਧਾਇਕ ਮਦਨ ਲਾਲ ਬੱਗਾ (MLA Madan Lal Baga) ਦੇ ਪੱਤਰ ਨੂੰ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲ ਜੀਤ ਭੁੱਲਰ (Lal Jit Bhullar) ਨੇ ਮਨਜ਼ੂਰੀ ਦੇ ਦਿੱਤੀ ਤਾਂ ਲੁਧਿਆਣਾ ਤੋਂ ਵਰਿੰਦਾਵਨ ਲਈ ਸਿੱਧੀ ਬੱਸ ਸੇਵਾ ਸ਼ੁਰੂ ਹੋ ਸਕਦੀ ਹੈ।

ਜੀ ਹਾਂ, ਵਿਧਾਇਕ ਬੱਗਾ ਨੇ ਟਰਾਂਸਪੋਰਟ ਮੰਤਰੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਸ਼ਾਮ ਨੂੰ ਲੁਧਿਆਣਾ ਦੇ ਘੰਟਾਘਰ ਜਾਂ ਮਾਤਾ ਰਾਣੀ ਚੌਕ ਤੋਂ ਵਰਿੰਦਾਵਨ ਲਈ ਏ.ਸੀ. ਬੱਸ ਸ਼ੁਰੂ ਕੀਤੀ ਜਾਵੇ। ਕਿਉਂਕਿ ਠਾਕੁਰ ਸ਼੍ਰੀ ਬਾਂਕੇ ਬਿਹਾਰੀ ਦੇ ਸ਼ਰਧਾਲੂ ਸ਼ਹਿਰ ਤੋਂ ਵੱਡੀ ਗਿਣਤੀ ‘ਚ ਵਰਿੰਦਾਵਨ ਜਾਂਦੇ ਹਨ ਪਰ ਕੋਈ ਸਿੱਧੀ ਬੱਸ ਸੇਵਾ ਨਾ ਹੋਣ ਕਾਰਨ ਉਨ੍ਹਾਂ ਨੂੰ ਵਾਰ-ਵਾਰ ਸਾਧਨ ਬਦਲਣੇ ਪੈਂਦੇ ਹਨ, ਜਿਸ ਨਾਲ ਉਨ੍ਹਾਂ ਦੀਆਂ ਮੁਸ਼ਕਲਾਂ ਵਧ ਜਾਂਦੀਆਂ ਹਨ। ਇਸ ਲਈ ਜੇਕਰ ਸਰਕਾਰ ਵਰਿੰਦਾਵਨ ਜਾਣ ਵਾਲੇ ਸ਼ਰਧਾਲੂਆਂ ਲਈ ਸਿੱਧੀ ਬੱਸ ਸੇਵਾ ਸ਼ੁਰੂ ਕਰਦੀ ਹੈ ਤਾਂ ਇਹ ਚੰਗਾ ਉਪਰਾਲਾ ਹੋਵੇਗਾ। ਬੱਗਾ ਨੇ ਕਿਹਾ ਕਿ ਮੇਰੀ ਕੋਸ਼ਿਸ਼ ਹੈ ਕਿ ਇਸ ਸੇਵਾ ਨੂੰ ਜਨਮ ਅਸ਼ਟਮੀ ਤੋਂ ਪਹਿਲਾਂ ਸ਼ੁਰੂ ਕਰ ਦਿੱਤਾ ਜਾਵੇ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments