Home ਦੇਸ਼ ਰਾਜਾਂ ਦੇ ਪ੍ਰਮੁੱਖ ਸ਼ਹਿਰਾਂ ਦੇ ਵਿਚਕਾਰ ਚਲਾਈਆਂ ਜਾਣਗੀਆਂ 14 ਸਪੈਸ਼ਲ ਟ੍ਰੇਨਾਂ

ਰਾਜਾਂ ਦੇ ਪ੍ਰਮੁੱਖ ਸ਼ਹਿਰਾਂ ਦੇ ਵਿਚਕਾਰ ਚਲਾਈਆਂ ਜਾਣਗੀਆਂ 14 ਸਪੈਸ਼ਲ ਟ੍ਰੇਨਾਂ

0

ਨਵੀਂ ਦਿੱਲੀ : ਤਿਉਹਾਰਾਂ ਅਤੇ ਛੁੱਟੀਆਂ ਦੇ ਸੀਜ਼ਨ ਵਿੱਚ ਯਾਤਰੀਆਂ ਦੀ ਵਧਦੀ ਮੰਗ ਨੂੰ ਦੇਖਦੇ ਹੋਏ ਸੈਂਟਰਲ ਰੇਲਵੇ ਨੇ 14 ਸਪੈਸ਼ਲ ਟ੍ਰੇਨਾਂ ਦਾ ਐਲਾਨ ਕਰ ਦਿੱਤਾ ਹੈ। ਇਹ ਟ੍ਰੇਨਾਂ ਵੱਖ-ਵੱਖ ਰਾਜਾਂ ਦੇ ਪ੍ਰਮੁੱਖ ਸ਼ਹਿਰ ਲਖਨਊ, ਨਾਗਪੁਰ, ਬੈਂਗਲੁਰੂ, ਗੋਰਖਪੁਰ, ਮਡਗਾਓਂ ਅਤੇ ਦਿੱਲੀ ਦੇ ਵਿਚਕਾਰ ਚਲਾਈਆਂ ਜਾਣਗੀਆਂ। ਇਨ੍ਹਾਂ ਟ੍ਰੇਨਾਂ ਵਿੱਚ ਸਾਰੇ ਕਲਾਸਾਂ ਦੇ ਕੋਚ ਹੋਣਗੇ, ਤਾਂ ਜੋ ਹਰ ਸ਼੍ਰੇਣੀ ਦੇ ਯਾਤਰੀਆਂ ਨੂੰ ਸਫ਼ਰ ਵਿੱਚ ਸਹੂਲਤ ਮਿਲ ਸਕੇ।

ਕੇਂਦਰੀ ਰੇਲਵੇ ਦਾ ਕਹਿਣਾ ਹੈ ਕਿ ਯਾਤਰੀਆਂ ਦੀ ਵਧਦੀ ਮੰਗ ਨੂੰ ਦੇਖਦੇ ਹੋਏ 14 ਸਪੈਸ਼ਲ ਟ੍ਰੇਨਾਂ ਦੀਆਂ ਸੇਵਾਵਾਂ ਦਾ ਐਲਾਨ ਕੀਤਾ ਗਿਆ ਹੈ। ਇਹ ਟ੍ਰੇਨਾਂ ਤਿਉਹਾਰਾਂ, ਗਰਮੀਆਂ ਅਤੇ ਸਰਦੀਆਂ ਦੀਆਂ ਛੁੱਟੀਆਂ ਦੌਰਾਨ ਯਾਤਰੀਆਂ ਨੂੰ ਭੀੜ ਤੋਂ ਰਾਹਤ ਦੇਣ ਦੇ ਮਕਸਦ ਨਾਲ ਚਲਾਈਆਂ ਜਾ ਰਹੀਆਂ ਹਨ। ਰੇਲਵੇ ਦਾ ਕਹਿਣਾ ਹੈ ਕਿ ਲੰਬੀ ਦੂਰੀ ਦੀ ਯਾਤਰਾ ਨੂੰ ਆਸਾਨ ਬਣਾਉਣ ਲਈ ਵੱਖ-ਵੱਖ ਰੂਟਾਂ ‘ਤੇ ਆਨ-ਡਿਮਾਂਡ ਸਪੈਸ਼ਲ ਟ੍ਰੇਨਾਂ ਪਲਾਨ ਕੀਤੀਆਂ ਗਈਆਂ ਹਨ।

ਇਹਨਾਂ ਸਪੈਸ਼ਲ ਗੱਡੀਆਂ ਵਿੱਚ ਏ.ਸੀ. ਫਸਟ ਕਲਾਸ, ਏ.ਸੀ. 2-ਟਾਇਰ, ਏ.ਸੀ. 3-ਟਾਇਰ, ਸਲੀਪਰ ਕਲਾਸ ਅਤੇ ਜਨਰਲ ਸੈਕਿੰਡ ਕਲਾਸ – ਸਾਰੀਆਂ ਤਰ੍ਹਾਂ ਦੇ ਕੋਚਾਂ ਦੀ ਸਹੂਲਤ ਹੋਵੇਗੀ। ਇਸ ਨਾਲ ਹਰ ਤਰ੍ਹਾਂ ਦੇ ਯਾਤਰੀ ਵਰਗ ਨੂੰ ਵਧੀਆ ਵਿਕਲਪ ਮਿਲੇਗਾ।

ਸਪੈਸ਼ਲ ਟ੍ਰੇਨ ਕਿਹੜੇ ਰੂਟਾਂ ‘ਤੇ, ਕਿਸ ਸਮੇਂ ਚੱਲਣਗੀਆਂ

– ਲੋਕਮਾਨਿਆ ਤਿਲਕ ਟਰਮੀਨਸ (LTT) ਤੋਂ ਲਖਨਊ: 6 ਦਸੰਬਰ ਨੂੰ ਦੁਪਹਿਰ 12:15 ਵਜੇ

– ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ (CSMT) ਮੁੰਬਈ ਤੋਂ ਹਜ਼ਰਤ ਨਿਜ਼ਾਮੂਦੀਨ (ਦਿੱਲੀ): 6 ਦਸੰਬਰ ਨੂੰ ਸ਼ਾਮ 5:15 ਵਜੇ

– ਪੁਣੇ ਤੋਂ ਬੰਗਲੁਰੂ: 6 ਦਸੰਬਰ ਨੂੰ ਸ਼ਾਮ 7:00 ਵਜੇ

– ਨਾਗਪੁਰ ਤੋਂ CSMT ਮੁੰਬਈ: 6 ਦਸੰਬਰ ਨੂੰ ਰਾਤ 10:10 ਵਜੇ

– LTT ਤੋਂ ਮਡਗਾਂਵ: 7 ਦਸੰਬਰ ਨੂੰ ਸਵੇਰੇ 11:10 ਵਜੇ

– CSMT ਮੁੰਬਈ ਤੋਂ ਨਾਗਪੁਰ: 7 ਦਸੰਬਰ ਨੂੰ ਦੁਪਹਿਰ 3:30 ਵਜੇ

– LTT ਤੋਂ ਹੈਦਰਾਬਾਦ: 7 ਦਸੰਬਰ ਨੂੰ ਸ਼ਾਮ 5:20 ਵਜੇ

– ਪੁਣੇ ਤੋਂ ਹਜ਼ਰਤ ਨਿਜ਼ਾਮੂਦੀਨ (ਦਿੱਲੀ): 7 ਦਸੰਬਰ ਨੂੰ ਸ਼ਾਮ 8:20 ਵਜੇ

ਰੇਲਵੇ ਨੇ ਇਹ ਵੀ ਕਿਹਾ ਹੈ ਕਿ ਮੁਸਾਫ਼ਰਾਂ ਦੀ ਲੋੜ ਅਨੁਸਾਰ ਹੋਰ ਵੀ ਸਪੈਸ਼ਲ ਗੱਡੀਆਂ ਦੀ ਯੋਜਨਾ ਬਣਾਈ ਜਾ ਰਹੀ ਹੈ। ਛੇਤੀ ਹੀ ਇਨ੍ਹਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।

NO COMMENTS

LEAVE A REPLY

Please enter your comment!
Please enter your name here

Exit mobile version