Homeਦੇਸ਼ਹਾਥਰਸ ਜ਼ਿਲ੍ਹੇ 'ਚ ਸਤਿਸੰਗ ਦੌਰਾਨ ਮਚੀ ਭਗਦੜ ਕਾਰਨ ਹੁਣ ਤੱਕ 125 ਲੋਕਾਂ...

ਹਾਥਰਸ ਜ਼ਿਲ੍ਹੇ ‘ਚ ਸਤਿਸੰਗ ਦੌਰਾਨ ਮਚੀ ਭਗਦੜ ਕਾਰਨ ਹੁਣ ਤੱਕ 125 ਲੋਕਾਂ ਦੀ ਹੋਈ ਮੌਤ

ਉੱਤਰ ਪ੍ਰਦੇਸ਼: ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ (Hathras District) ‘ਚ ਸਤਿਸੰਗ ਦੌਰਾਨ ਮਚੀ ਭਗਦੜ ਕਾਰਨ ਹੁਣ ਤੱਕ 125 ਲੋਕਾਂ ਦੀ ਮੌਤ ਹੋ ਗਈ ਹੈ। ਇਸ ਸਤਿਸੰਗ ਦਾ ਆਯੋਜਨ ਜ਼ਿਲ੍ਹੇ ਦੀ ਸਿਕੰਦਰਰਾਊ ਤਹਿਸੀਲ ਦੇ ਪਿੰਡ ਫੁੱਲਰਾਈ ਵਿੱਚ ਕੀਤਾ ਗਿਆ ਸੀ। ਮੌਕੇ ‘ਤੇ ਯੂ.ਪੀ ਸਰਕਾਰ ਦੇ ਦੋ ਮੰਤਰੀ ਅਤੇ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚ ਗਏ । ਚਸ਼ਮਦੀਦਾਂ ਨੇ ਇਸ ਹਾਦਸੇ ਦਾ ਮੁੱਖ ਕਾਰਨ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਕਿ ਸਤਿਸੰਗ ਖਤਮ ਹੋਣ ਤੋਂ ਬਾਅਦ ਜਿਵੇਂ ਹੀ ਸੰਤ ਭੋਲੇ ਬਾਬਾ ਦਾ ਕਾਫਲਾ ਉੱਥੋਂ ਲੰਘਿਆ ਤਾਂ ਲੋਕਾਂ ਨੇ ਉਨ੍ਹਾਂ ਦੇ ਪੈਰਾਂ ਦੀ ਧੂੜ ਮੱਥੇ ‘ਤੇ ਲਗਾਉਣ ਦੀ ਕੋਸ਼ਿਸ਼ ਕੀਤੀ। ਇਸ ਕਾਰਨ ਭਗਦੜ ਮੱਚ ਗਈ ਅਤੇ ਦਰਜਨਾਂ ਲੋਕਾਂ ਨੂੰ ਭੀੜ ਨੇ ਕੁਚਲ ਦਿੱਤਾ।

ਫੁਲਵਈ ਪਿੰਡ ਵਿੱਚ ਹਾਈਵੇਅ ਦੇ ਨਾਲ ਲੱਗਦੀ ਇੱਕ ਜਗ੍ਹਾ ਉੱਤੇ ਸੰਤ ਭੋਲੇ ਬਾਬਾ ਉਰਫ਼ ਨਰਾਇਣ ਸਾਕਰ ਹਰੀ ਦਾ ਸਤਿਸੰਗ ਬੀਤੇ ਦਿਨ ਕਰਵਾਇਆ ਗਿਆ ਸੀ। ਇਸ ਸਤਿਸੰਗ ਦੌਰਾਨ ਹਜ਼ਾਰਾਂ ਲੋਕ ਪਹੁੰਚੇ ਹੋਏ ਸਨ। ਇਹ ਸਤਿਸੰਗ ਦੁਪਹਿਰ 12 ਵਜੇ ਸ਼ੁਰੂ ਹੋਇਆ ਸੀ ਅਤੇ ਦੁਪਹਿਰ 2 ਵਜੇ ਸਮਾਪਤ ਹੋਇਆ ਸੀ। ਸਤਿਸੰਗ ਤੋਂ ਬਾਅਦ ਭੋਲੇ ਬਾਬਾ ਵਾਪਸ ਜਾਣ ਲੱਗੇ। ਉਨ੍ਹਾਂ ਦੇ ਹਜ਼ਾਰਾਂ ਸ਼ਰਧਾਲੂ ਉਨ੍ਹਾਂ ਦੇ ਮਗਰ ਲੱਗ ਗਏ ਅਤੇ ਉਨ੍ਹਾਂ ਦੇ ਪੈਰਾਂ ਦੀ ਧੂੜ ਆਪਣੇ ਮੱਥੇ ‘ਤੇ ਲਗਾਉਣ ਦੀ ਕੋਸ਼ਿਸ਼ ਕੀਤੀ। ਅਜਿਹੇ ਅਮਲ ਹੋਰ ਸੰਤਾਂ ਨਾਲ ਵੀ ਦੇਖੇ ਗਏ ਹਨ।

ਹਜ਼ਾਰਾਂ ਲੋਕ ਭੋਲੇ ਬਾਬਾ ਦੇ ਕਾਫਲੇ ਦੇ ਪਿੱਛੇ ਭੱਜੇ ਅਤੇ ਉਨ੍ਹਾਂ ਦੇ ਪੈਰਾਂ ਦੀ ਧੂੜ ਆਪਣੇ ਮੱਥੇ ‘ਤੇ ਲਗਾਉਣ ਦੀ ਕੋਸ਼ਿਸ਼ ਕੀਤੀ। ਕੜਾਕੇ ਦੀ ਗਰਮੀ ਅਤੇ ਹੁੰਮਸ ਕਾਰਨ ਲੋਕਾਂ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਸੀ। ਇਸ ਦੌਰਾਨ ਕਈ ਔਰਤਾਂ ਅਤੇ ਬੱਚੇ ਭੀੜ ‘ਚ ਦੱਬ ਕੇ ਜ਼ਮੀਨ ‘ਤੇ ਡਿੱਗ ਗਏ। ਜ਼ਮੀਨ ‘ਤੇ ਡਿੱਗਦੇ ਹੀ ਭੀੜ ਨੇ ਉਸ ਨੂੰ ਕੁਚਲ ਦਿੱਤਾ। ਜਿਸ ਕਾਰਨ ਕਈ ਲੋਕਾਂ ਦੀ ਦਮ ਘੁੱਟਣ ਅਤੇ ਕੁਚਲਣ ਕਾਰਨ ਮੌਤ ਹੋ ਗਈ।

ਕੁਝ ਚਸ਼ਮਦੀਦਾਂ ਨੇ ਏਟਾਹ ਦੇ ਇੱਕ ਹਸਪਤਾਲ ਵਿੱਚ 60 ਤੋਂ ਵੱਧ ਲਾਸ਼ਾਂ ਲਿਆਏ ਜਾਣ ਦਾ ਦਾਅਵਾ ਕੀਤਾ ਹੈ । ਪੀੜਤਾਂ ਨੂੰ ਮ੍ਰਿਤਕ ਹਾਲਤ ਵਿੱਚ ਜ਼ਾਂ ਬੇਹੋਸ਼ੀ ਦੀ ਹਾਲਤ ਵਿੱਚ ਟਰੱਕਾਂ ਅਤੇ ਹੋਰ ਵਾਹਨਾਂ ‘ਚ ਸਿਕੰਦਰੂ ਟਰਾਮਾ ਸੈਂਟਰ ਲਿਆਂਦਾ ਗਿਆ । ਲਾਸ਼ਾਂ ਨੂੰ ਸਿਹਤ ਕੇਂਦਰ ਦੇ ਬਾਹਰ ਰੱਖਿਆ ਗਿਆ, ਜਿੱਥੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ।

ਇੱਕ ਵੀਡੀਓ ਕਲਿੱਪ ਵਿੱਚ ਇੱਕ ਔਰਤ ਇੱਕ ਟਰੱਕ ਵਿੱਚ ਪੰਜ ਜਾਂ ਛੇ ਲਾਸ਼ਾਂ ਦੇ ਵਿਚਕਾਰ ਬੁਰੀ ਤਰ੍ਹਾਂ ਰੋ ਰਹੀ ਹੈ। ਇੱਕ ਹੋਰ ਫੋਟੋ ਵਿੱਚ, ਇੱਕ ਔਰਤ ਅਤੇ ਇੱਕ ਆਦਮੀ ਇੱਕ ਵਾਹਨ ਵਿੱਚ ਬੇਹੋਸ਼ ਪਏ ਦਿਖਾਈ ਦਿੱਤੇ। ਚਸ਼ਮਦੀਦ ਗਵਾਹ ਸ਼ਕੁੰਤਲਾ ਦੇਵੀ ਨੇ ਦੱਸਿਆ ਕਿ ਸਤਿਸੰਗ ਖਤਮ ਹੋਣ ਤੋਂ ਬਾਅਦ ਜਦੋਂ ਲੋਕ ਸਮਾਗਮ ਵਾਲੀ ਥਾਂ ਤੋਂ ਬਾਹਰ ਜਾ ਰਹੇ ਸਨ ਤਾਂ ਭਗਦੜ ਮੱਚ ਗਈ। ਉਸ ਨੇ ਦੱਸਿਆ ਕਿ ਲੋਕ ਇੱਕ ਦੂਜੇ ‘ਤੇ ਡਿੱਗਦੇ ਰਹੇ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੀਤੇ ਦਿਨ ਹਾਥਰਸ ਭਗਦੜ ਦੀ ਘਟਨਾ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਗੱਲ ਕੀਤੀ ਅਤੇ ਕੇਂਦਰ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਸ਼ਾਹ ਨੇ ‘ਐਕਸ’ ‘ਤੇ ਕਿਹਾ, ‘ਹਾਥਰਸ ‘ਚ ਹੋਏ ਹਾਦਸੇ ਦੇ ਸਬੰਧ ‘ਚ ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਗੱਲ ਕੀਤੀ, ਘਟਨਾ ਦੀ ਜਾਣਕਾਰੀ ਲਈ ਅਤੇ ਕੇਂਦਰ ਸਰਕਾਰ ਤੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। NDRF (ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ) ਦੀ ਮੈਡੀਕਲ ਟੀਮ ਵੀ ਹਾਥਰਸ ਪਹੁੰਚੀ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments