Home ਸੰਸਾਰ ਅਮਰੀਕਾ ‘ਚ ਫੁੱਟਬਾਲ ਸਟੇਡੀਅਮ ਦੇ ਨੇੜੇ ਗੋਲੀਬਾਰੀ ‘ਚ ਛੇ ਬੱਚਿਆਂ ਸਮੇਤ 12...

ਅਮਰੀਕਾ ‘ਚ ਫੁੱਟਬਾਲ ਸਟੇਡੀਅਮ ਦੇ ਨੇੜੇ ਗੋਲੀਬਾਰੀ ‘ਚ ਛੇ ਬੱਚਿਆਂ ਸਮੇਤ 12 ਲੋਕ ਜ਼ਖ਼ਮੀ

0

ਫਲੋਰੀਡਾ: ਅਮਰੀਕਾ ਦੇ ਫਲੋਰੀਡਾ ਸੂਬੇ ਦੇ ਟਾਲਾਹਾਸੀ ਵਿੱਚ ਇੱਕ ਫੁੱਟਬਾਲ ਸਟੇਡੀਅਮ ਦੇ ਨੇੜੇ ਗੋਲੀਬਾਰੀ ਵਿੱਚ ਛੇ ਬੱਚਿਆਂ ਸਮੇਤ ਘੱਟੋ-ਘੱਟ 12 ਲੋਕ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਹ ਘਟਨਾ ਫਲੋਰੀਡਾ ਏ ਐਂਡ ਐੱਮ ਯੂਨੀਵਰਸਿਟੀ ਵਿੱਚ ਸਾਬਕਾ ਵਿਦਿਆਰਥੀਆਂ ਲਈ ਕਰਵਾਏ ਗਏ ਸਮਾਗਮ ਦੌਰਾਨ ਵਾਪਰੀ। ਟਾਲਾਹਾਸੀ ਦੇ ਪੁਲਿਸ ਮੁਖੀ ਲਾਰੈਂਸ ਰੇਵੇਲ ਨੇ ਸ਼ਨੀਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਮਾਮਲੇ ਵਿੱਚ ਅਜੇ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।

ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗੋਲੀਬਾਰੀ ਤੋਂ ਪਹਿਲਾਂ ਝਗੜਾ ਹੋਇਆ ਸੀ। ਇਹ ਘਟਨਾ ਫੁੱਟਬਾਲ ਮੈਚ ਤੋਂ ਬਾਅਦ ਭੀੜ-ਭੜੱਕੇ ਵਾਲੇ ਇਲਾਕੇ ਵਿੱਚ ਵਾਪਰੀ। ਪੁਲਿਸ ਨੇ ਦੱਸਿਆ ਕਿ ਜ਼ਖ਼ਮੀਆਂ ਵਿੱਚੋਂ 11 ਲੋਕਾਂ ਨੂੰ ਗੋਲੀਆਂ ਲੱਗੀਆਂ ਹਨ ਅਤੇ ਘੱਟੋ-ਘੱਟ ਤਿੰਨ ਲੋਕਾਂ ਦੀ ਹਾਲਤ ਗੰਭੀਰ ਹੈ। ਯੂਨੀਵਰਸਿਟੀ ਨੇ ਸੋਸ਼ਲ ਮੀਡੀਆ ’ਤੇ ਦੱਸਿਆ ਕਿ ਗੋਲੀਬਾਰੀ ਉਸ ਦੇ ਕੈਂਪਸ ਦੇ ਨੇੜੇ ਹੋਈ ਸੀ ਅਤੇ ਕੈਂਪਸ ਸੁਰੱਖਿਅਤ ਹੈ।

NO COMMENTS

LEAVE A REPLY

Please enter your comment!
Please enter your name here

Exit mobile version