HomeWorldਦੱਖਣੀ ਅਫਰੀਕਾ ਦੀ ਪਲੈਟੀਨਮ ਖਾਨ 'ਚ ਲਿਫਟ ਡਿੱਗਣ ਕਾਰਨ 11 ਮਜ਼ਦੂਰਾਂ ਦੀ...

ਦੱਖਣੀ ਅਫਰੀਕਾ ਦੀ ਪਲੈਟੀਨਮ ਖਾਨ ‘ਚ ਲਿਫਟ ਡਿੱਗਣ ਕਾਰਨ 11 ਮਜ਼ਦੂਰਾਂ ਦੀ ਮੌਤ

ਜੋਹਾਨਸਬਰਗ: ਦੱਖਣੀ ਅਫਰੀਕਾ (South Africa) ਵਿੱਚ ਇੱਕ ਪਲੈਟੀਨਮ ਖਾਨ (platinum mine) ਵਿੱਚ ਮਜ਼ਦੂਰਾਂ ਨੂੰ ਲਿਜਾ ਰਹੀ ਇੱਕ ਲਿਫਟ ਅਚਾਨਕ ਡਿੱਗ ਗਈ, ਜਿਸ ਕਾਰਨ 11 ਲੋਕਾਂ ਦੀ ਮੌਤ ਹੋ ਗਈ ਅਤੇ 75 ਜ਼ਖ਼ਮੀ ਹੋ ਗਏ। ਮਾਈਨ ਆਪਰੇਟਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਸੋਮਵਾਰ ਸ਼ਾਮ ਨੂੰ ਉੱਤਰੀ ਸ਼ਹਿਰ ਰਸਟਨਬਰਗ ਵਿੱਚ ਇੱਕ ਖਾਨ ਵਿੱਚ ਵਾਪਰੀ।

ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਮਪਲਾ ਪਲੈਟੀਨਮ ਹੋਲਡਿੰਗਜ਼ (ਇਮਪਲਾਂਟ) ਦੇ ਮੁੱਖ ਕਾਰਜਕਾਰੀ ਅਧਿਕਾਰੀ ਨਿਕੋ ਮੂਲਰ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਉਨ੍ਹਾਂ ਦੀ ਕੰਪਨੀ ਦੇ ਇਤਿਹਾਸ ਵਿਚ ਸਭ ਤੋਂ ਭਿਆਨਕ ਦਿਨ ਸੀ। ਉਨ੍ਹਾਂ ਕਿਹਾ ਕਿ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਖਣੀ ਅਫਰੀਕਾ ਪਲੈਟੀਨਮ ਦਾ ਸਭ ਤੋਂ ਵੱਡਾ ਉਤਪਾਦਕ ਹੈ।

 

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments