Home ਰਾਜਸਥਾਨ ਜੈਪੁਰ ਹਵਾਈ ਅੱਡੇ ਤੋਂ ਇੰਡੀਗੋ ਦੀਆਂ 11 ਉਡਾਣਾਂ ਹੋਈਆਂ ਰੱਦ

ਜੈਪੁਰ ਹਵਾਈ ਅੱਡੇ ਤੋਂ ਇੰਡੀਗੋ ਦੀਆਂ 11 ਉਡਾਣਾਂ ਹੋਈਆਂ ਰੱਦ

0

ਜੈਪੁਰ : ਇੰਡੀਗੋ ਏਅਰਲਾਈਨਜ਼ ਦੀਆਂ ਸੇਵਾਵਾਂ ਹੌਲੀ-ਹੌਲੀ ਆਮ ਵਾਂਗ ਹੋ ਰਹੀਆਂ ਹਨ। ਹਾਲਾਂਕਿ, ਅਜੇ ਵੀ ਜੈਪੁਰ ਹਵਾਈ ਅੱਡੇ ਤੋਂ ਕਈ ਉਡਾਣਾਂ ਰੱਦ ਹਨ। ਜੈਪੁਰ ਏਅਰਪੋਰਟ ਤੋਂ ਅੱਜ ਸਿਰਫ਼ ਅੱਠ ਜਹਾਜ਼ਾਂ ਨੇ ਹੀ ਉਡਾਣ ਭਰੀ। 11 ਉਡਾਣਾਂ ਅਜੇ ਵੀ ਰੱਦ ਰਹੀਆਂ। ਦਿੱਲੀ ਏਅਰਪੋਰਟ ਅਤੇ ਹੈਦਰਾਬਾਦ ਏਅਰਪੋਰਟ ਸਮੇਤ ਕਈ ਹਵਾਈ ਅੱਡਿਆਂ ‘ਤੇ 150 ਤੋਂ ਵੱਧ ਫਲਾਈਟਾਂ ਰੱਦ ਹੋਣ ਦੀ ਸੂਚਨਾ ਮਿਲੀ। ਪਿਛਲੇ 6 ਦਿਨਾਂ ਵਿੱਚ ਕਰੀਬ 2 ਹਜ਼ਾਰ ਦੇ ਕਰੀਬ ਉਡਾਣਾਂ ਰੱਦ ਹੋਈਆਂ ਹਨ।

ਯਾਤਰੀਆਂ ਦੀਆਂ ਮੁਸ਼ਕਲਾਂ ਨਹੀਂ ਹੋਈਆਂ ਘੱਟ

ਹਾਲਾਂਕਿ ਸਰਕਾਰ ਦੇ ਦਖਲ ਤੋਂ ਬਾਅਦ ਹਾਲਾਤ ਜ਼ਰੂਰ ਪਹਿਲਾਂ ਨਾਲੋਂ ਬਿਹਤਰ ਹੋਏ ਹਨ, ਪਰ ਮੁਸਾਫਿਰਾਂ ਦੀਆਂ ਦਿੱਕਤਾਂ ਜ਼ਿਆਦਾ ਘੱਟ ਨਹੀਂ ਹੋਈਆਂ ਹਨ। ਅਜੇ ਵੀ ਦੇਸ਼ ਦੇ ਜ਼ਿਆਦਾਤਰ ਏਅਰਪੋਰਟਾਂ ‘ਤੇ ਲੰਬੀਆਂ ਕਤਾਰਾਂ ਦਿਖ ਰਹੀਆਂ ਹਨ, ਜੋ ਆਪਣੀ ਫਲਾਈਟ ਦੇ ਉਡਾਣ ਭਰਨ ਦੀ ਉਡੀਕ ਵਿੱਚ ਹਨ। ਇਸ ਦੌਰਾਨ ਯਾਤਰੀਆਂ ਦੀ ਸਹੂਲਤ ਲਈ ਸਰਕਾਰ ਨੇ ਵਧਦੇ ਮਹਿੰਗੇ ਕਿਰਾਏ ‘ਤੇ ਵੀ ਸਖ਼ਤੀ ਦਿਖਾਈ ਹੈ।

ਇੰਡੀਗੋ ਦੀਆਂ 11 ਉਡਾਣਾਂ ਰੱਦ

ਇੰਡੀਗੋ ਦੀ ਸਵੇਰੇ 5:35 ਵਜੇ ਬੰਗਲੁਰੂ ਦੀ ਫਲਾਈਟ 6E-839 ਹੋਈ ਰੱਦ।

ਇੰਡੀਗੋ ਦੀ ਸਵੇਰੇ 6:10 ਵਜੇ ਹੈਦਰਾਬਾਦ ਦੀ ਫਲਾਈਟ 6E-752 ਹੋਈ ਰੱਦ।

ਇੰਡੀਗੋ ਦੀ ਗੁਹਾਟੀ ਦੀ ਸਵੇਰੇ 6:40 ਵਜੇ ਜਾਣ ਵਾਲੀ ਉਡਾਣ 6E-748 ਹੋਈ ਰੱਦ।

ਇੰਡੀਗੋ ਦੀ ਸਵੇਰੇ 7:20 ਵਜੇ ਮੁੰਬਈ ਦੀ ਉਡਾਣ 6E-6592 ਹੋਈ ਰੱਦ।

ਇੰਡੀਗੋ ਦੀ ਸਵੇਰੇ 7:35 ਵਜੇ ਕੋਲਕਾਤਾ ਦੀ ਫਲਾਈਟ 6E-207 ਰੱਦ ।

ਇੰਡੀਗੋ ਦੀ ਸਵੇਰੇ 7:40 ਵਜੇ ਬੰਗਲੁਰੂ ਦੀ ਫਲਾਈਟ 6E-6503 ਰੱਦ ।

ਇੰਡੀਗੋ ਦੀ ਸਵੇਰੇ 9:05 ਵਜੇ ਕੋਲਕਾਤਾ ਦੀ ਫਲਾਈਟ 6E-6247 ਰੱਦ ।

ਇੰਡੀਗੋ ਦੀ ਸਵੇਰੇ 9:55 ਵਜੇ ਚੇਨਈ ਦੀ ਫਲਾਈਟ 6E-5362 ਰੱਦ।

ਇੰਡੀਗੋ ਦੀ ਸਵੇਰੇ 11 ਵਜੇ ਕੋਲਕਾਤਾ ਦੀ ਫਲਾਈਟ 6E-6568 ਰੱਦ।

ਇੰਡੀਗੋ ਦੀ ਦੁਪਹਿਰੇ 1:55 ਵਜੇ ਦਿੱਲੀ ਦੀ ਫਲਾਈਟ 6E-130 ਰੱਦ ।

ਇੰਡੀਗੋ ਦੀ ਦੁਪਰਿਹੇ 1:55 ਵਜੇ ਦਿੱਲੀ ਦੀ ਫਲਾਈਟ 6E-5096 ਰੱਦ।

NO COMMENTS

LEAVE A REPLY

Please enter your comment!
Please enter your name here

Exit mobile version