Home ਦੇਸ਼ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਦੀ ਮੀਟਿੰਗ ਤੋਂ ਪਹਿਲਾਂ , 108 ਬੀ.ਐਲ.ਏ. ਨੇ...

ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਦੀ ਮੀਟਿੰਗ ਤੋਂ ਪਹਿਲਾਂ , 108 ਬੀ.ਐਲ.ਏ. ਨੇ ਦਿੱਤਾ ਅਸਤੀਫ਼ਾ

0

ਗੋਆ: ਗੋਆ ‘ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਦੀ ਮੀਟਿੰਗ ਤੋਂ ਪਹਿਲਾਂ ਅੱਜ , ਸੋਮਵਾਰ (17 ਅਗਸਤ) ਨੂੰ ਕਾਂਗਰਸ ਦੇ 108 ਬੀ.ਐਲ.ਏ. ਨੇ ਅਸਤੀਫ਼ਾ ਦੇ ਦਿੱਤਾ। ਖੜਗੇ ਅੱਜ ਹੀ ਗੋਆ ਵਿੱਚ ਬੀ.ਐਲ.ਏ. ਦੀ ਮੀਟਿੰਗ ਨੂੰ ਸੰਬੋਧਨ ਕਰਨ ਵਾਲੇ ਸਨ। ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ‘ਚ ਹੋਰ ਵੀ ਬੀ.ਐੱਲ.ਏ. ਅਸਤੀਫ਼ਾ ਦੇ ਸਕਦੇ ਹਨ।

ਮਲਿਕਾਅਰਜੁਨ ਖੜਗੇ ਦੇ ਗੋਆ ਦੌਰੇ ਦੌਰਾਨ ਪਾਰਟੀ ਦੇ ਜਮੀਨੀ ਸੰਗਠਨ ਨਾਲ ਜੁੜੇ 108 ਬੀ.ਐਲ.ਏਜ਼ ਦੇ ਅਸਤੀਫ਼ੇ ਕਾਰਨ ਕਾਂਗਰਸ ਅੰਦਰ ਖਲਬਲੀ ਵਧ ਗਈ ਹੈ। ਚੋਣਾਂ ਦੌਰਾਨ ਬੂਥ ਪੱਧਰ ‘ਤੇ ਪਾਰਟੀ ਲਈ ਬੀ.ਐੱਲ.ਏ. ਦੀ ਅਹਿਮ ਭੂਮਿਕਾ ਹੁੰਦੀ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ‘ਚ ਕੁਝ ਹੋਰ ਬੀ.ਐੱਲ.ਏ. ਵੀ ਅਸਤੀਫ਼ਾ ਦੇ ਸਕਦੇ ਹਨ। ਇਸ ਕਾਰਨ ਗੋਆ ‘ਚ ਕਾਂਗਰਸ ਦੇ ਸੰਗਠਨ ਅਤੇ ਚੋਣ ਤਿਆਰੀਆਂ ‘ਤੇ ਸਵਾਲ ਉੱਠ ਰਹੇ ਹਨ।

ਬੀ.ਐੱਲ.ਏ. ਦੀ ਕੀ ਹੈ ਭੂਮਿਕਾ ?
ਬੂਥ ਲੈਵਲ ਏਜੰਟ (ਬੀ.ਐੱਲ.ਏ.) ਪਾਰਟੀ ਦੀ ਤਰਫੋਂ ਬੂਥ ਪੱਧਰ ‘ਤੇ ਕੰਮ ਕਰਨ ਵਾਲਾ ਪ੍ਰਤੀਨਿਧੀ ਹੈ। ਚੋਣਾਂ ਦੌਰਾਨ ਉਹ ਵੋਟਰ ਸੂਚੀ, ਬੂਥ ਦੀ ਜਾਣਕਾਰੀ ਅਤੇ ਚੋਣ ਪ੍ਰਕਿਰਿਆ ਦੀ ਨਿਗਰਾਨੀ ਨਾਲ ਸਬੰਧਤ ਕੰਮ ਵਿੱਚ ਭੂਮਿਕਾ ਨਿਭਾਉਂਦਾ ਹੈ। ਅਜਿਹੇ ‘ਚ ਵੱਡੀ ਗਿਣਤੀ ‘ਚ ਬੀ.ਐੱਲ.ਏਜ਼ ਵੱਲੋਂ ਇੱਕੋ ਸਮੇਂ ਅਸਤੀਫ਼ੇ ਦੇਣਾ ਕਾਂਗਰਸ ਲਈ ਜਥੇਬੰਦਕ ਪੱਧਰ ‘ਤੇ ਚਿੰਤਾ ਦਾ ਵਿਸ਼ਾ ਮੰਨਿਆ ਜਾ ਰਿਹਾ ਹੈ ।

NO COMMENTS

LEAVE A REPLY

Please enter your comment!
Please enter your name here

Exit mobile version