Homeਦੇਸ਼ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਨੂੰ ਲੈ ਕੇ 16 ਤੋਂ 22 ਜਨਵਰੀ...

ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਨੂੰ ਲੈ ਕੇ 16 ਤੋਂ 22 ਜਨਵਰੀ ਤੱਕ 10 ਟਰੇਨਾਂ ਰੱਦ

ਨਵੀਂ ਦਿੱਲੀ: ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਗਮ ਤੋਂ ਪਹਿਲਾਂ ਪਹਿਲ ਦੇ ਆਧਾਰ ‘ਤੇ ਟ੍ਰੈਕ ਨੂੰ ਡਬਲ ਕਰਨ ਅਤੇ ਬਿਜਲੀਕਰਨ ਦਾ ਕੰਮ ਹੋਣ ਕਾਰਨ 16 ਤੋਂ 22 ਜਨਵਰੀ ਤੱਕ ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਵੇਗੀ। ਰੇਲਵੇ ਨੇ ਇਹ ਜਾਣਕਾਰੀ ਦਿੱਤੀ। ਉੱਤਰੀ ਰੇਲਵੇ ਦੇ ਲਖਨਊ ਡਿਵੀਜ਼ਨ ਦੀ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਰੇਖਾ ਸ਼ਰਮਾ ਅਨੁਸਾਰ ਵੰਦੇ ਭਾਰਤ ਸਮੇਤ 10 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ, ਜਦਕਿ ਦੂਨ ਐਕਸਪ੍ਰੈਸ ਸਮੇਤ 35 ਟਰੇਨਾਂ ਬਦਲਵੇਂ ਰੂਟਾਂ ਤੋਂ ਚੱਲਣਗੀਆਂ। 14 ਹੋਰ ਟਰੇਨਾਂ ਦਾ ਸੰਚਾਲਨ ਵੀ ਪ੍ਰਭਾਵਿਤ ਹੋਵੇਗਾ।

ਵੰਦੇ ਭਾਰਤ ਸਮੇਤ 10 ਟਰੇਨਾਂ 16 ਤੋਂ 22 ਜਨਵਰੀ ਤੱਕ ਰੱਦ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਯੁੱਧਿਆ ਛਾਉਣੀ ਤੋਂ ਆਨੰਦ ਵਿਹਾਰ ਤੱਕ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈਸ ਨੂੰ ਪਹਿਲਾਂ ਹੀ ਚੱਲ ਰਹੇ ਕੰਮਾਂ ਕਾਰਨ 15 ਜਨਵਰੀ ਤੱਕ ਰੱਦ ਕਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਹ ਰੇਲ ਗੱਡੀ ਹੁਣ 22 ਜਨਵਰੀ ਤੱਕ ਰੱਦ ਰਹੇਗੀ। ਰੇਲਵੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪਵਿੱਤਰ ਪੁਰਬ ਸਮਾਗਮ ਲਈ ਅਯੁੱਧਿਆ ਰੇਲਵੇ ਸੈਕਸ਼ਨ ਨੂੰ ਦੁੱਗਣਾ ਕਰਨ ਨੂੰ ਪਹਿਲ ਦੇ ਆਧਾਰ ‘ਤੇ ਕੀਤਾ ਜਾ ਰਿਹਾ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments