Home ਯੂਪੀ ਖ਼ਬਰਾਂ ਯੂ.ਪੀ. ਦੇ ਬਹਿਰਾਇਚ ਜ਼ਿਲ੍ਹੇ ’ਚ ਯਾਤਰੀਆਂ ਨਾਲ ਭਰੀ ਇੱਕ ਕਿਸ਼ਤੀ ਪਲਟਣ ਨਾਲ...

ਯੂ.ਪੀ. ਦੇ ਬਹਿਰਾਇਚ ਜ਼ਿਲ੍ਹੇ ’ਚ ਯਾਤਰੀਆਂ ਨਾਲ ਭਰੀ ਇੱਕ ਕਿਸ਼ਤੀ ਪਲਟਣ ਨਾਲ 1 ਦੀ ਮੌਤ, 8 ਲੋਕ ਲਾਪਤਾ

0

ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਦੇ ਬਹਿਰਾਇਚ ਜ਼ਿਲ੍ਹੇ ਦੇ ਸੁਜੌਲੀ ਥਾਣਾ ਖੇਤਰ ਦੇ ਅਧੀਨ ਭਰਤਪੁਰ ਪਿੰਡ ਦੇ ਦੂਰ- ਦੁਰਾਡੇ ਇਲਾਕੇ ਵਿੱਚ ਬੀਤੀ ਸ਼ਾਮ ਨੂੰ ਕੌੜਿਆਲਾ ਨਦੀ ਵਿੱਚ ਯਾਤਰੀਆਂ ਨਾਲ ਭਰੀ ਇੱਕ ਕਿਸ਼ਤੀ ਪਲਟਣ ਨਾਲ ਉਸ ਉੱਤੇ ਸਵਾਰ ਇੱਕ ਔਰਤ ਦੀ ਮੌਤ ਹੋ ਗਈ। ਚਸ਼ਮਦੀਦਾਂ ਮੁਤਾਬਕ ਨਦੀ ਵਿੱਚ ਤੇਜ਼ ਵਹਾਅ ਕਾਰਨ ਰੁੱਖ ਨਾਲ ਟਕਰਾਉਣ ਕਾਰਨ ਕਿਸ਼ਤੀ ਦਾ ਸੰਤੁਲਨ ਵਿਗੜ ਗਿਆ ਅਤੇ ਪਲਟ ਗਈ। ਇਸ ਵਿੱਚ 22 ਲੋਕ ਸਵਾਰ ਸਨ। ਇਨ੍ਹਾਂ ਵਿੱਚੋਂ 13 ਨੂੰ ਬਚਾ ਲਿਆ ਗਿਆ, ਜਦੋਂ ਕਿ ਇੱਕ ਔਰਤ ਦੀ ਮੌਤ ਹੋ ਗਈ। ਅੱਠ ਲੋਕ ਅਜੇ ਵੀ ਲਾਪਤਾ ਹਨ। SDRF ਟੀਮ ਮੌਕੇ ‘ਤੇ ਬਚਾਅ ਅਤੇ ਖੋਜ ਕਾਰਜਾਂ ਵਿੱਚ ਲੱਗੀ ਹੋਈ ਹੈ।

ਕਿਵੇਂ ਹੋਇਆ ਹਾਦਸਾ?

ਐਸ.ਪੀ. ਰਾਮਨਾਇਣ ਸਿੰਘ ਨੇ ਬਾਅਦ ਵਿੱਚ ਦੱਸਿਆ ਕਿ ਭਰਤਪੁਰ ਪਿੰਡ ਜ਼ਿਲ੍ਹੇ ਦਾ ਆਖਰੀ ਪਿੰਡ ਹੈ, ਜੋ ਜੰਗਲ ਵਿੱਚ ਸਥਿਤ ਹੈ। ਕੁਝ ਪਿੰਡ ਵਾਸੀ ਗੁਆਂਢੀ ਲਖੀਮਪੁਰ ਖੇੜੀ ਜ਼ਿਲ੍ਹੇ ਦੇ ਖੈਰਤੀਆ ਬਾਜ਼ਾਰ ਤੋਂ ਖਰੀਦਦਾਰੀ ਕਰਨ ਤੋਂ ਬਾਅਦ ਪਿੰਡ ਵਾਪਸ ਆ ਰਹੇ ਸਨ। ਪਿੰਡ ਦੇ ਨੇੜੇ ਪਹੁੰਚਣ ‘ਤੇ ਨਾਵ ਨਦੀ ਦੇ ਕਿਨਾਰੇ ਇੱਕ ਲੱਕੜ ਨਾਲ ਟਕਰਾ ਕੇ ਅਸੰਤੁਲਿਤ ਹੋ ਕੇ ਪਲਟ ਗਈ। ਪੰਜ ਬੱਚਿਆਂ ਸਮੇਤ ਅੱਠ ਲੋਕ ਲਾਪਤਾ ਹਨ।

5 ਬੱਚੇ ਸਮੇਤ ਅੱਠ ਲੋਕ ਲਾਪਤਾ

ਪੁਲਿਸ ਸੁਪਰਡੈਂਟ (ਐਸ.ਪੀ.) ਨੇ ਦੱਸਿਆ ਕਿ ਭਗਦਵਾ ਪਿੰਡ ਦੀ ਰਹਿਣ ਵਾਲੀ 60 ਸਾਲਾ ਔਰਤ, ਰਾਮਜਈਆ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜ ਬੱਚਿਆਂ ਸਮੇਤ ਅੱਠ ਲੋਕ ਲਾਪਤਾ ਹਨ, ਅਤੇ ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਅਤੇ ਪੁਲਿਸ ਟੀਮਾਂ ਵੱਲੋਂ ਖੋਜ, ਬਚਾਅ ਅਤੇ ਰਾਹਤ ਕਾਰਜ ਜਾਰੀ ਹਨ। ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਲਾਪਤਾ ਲੋਕਾਂ ਵਿੱਚ ਮਲਾਹ ਮਿਹਿਲਾਲ ਯਾਦਵ (38), ਸ਼ਿਵਨੰਦਨ ਮੌਰੀਆ (50), ਸੁਮਨ (28), ਸੋਹਣੀ (5), ਸ਼ਿਵਮ (9), ਮ੍ਰਿਤਕ ਰਾਮਜਈਆ ਦੇ ਦੋ ਪੋਤੇ ਅਤੇ ਪੰਚਮ ਦੀ ਪੰਜ ਸਾਲਾ ਧੀ ਸ਼ਾਮਲ ਹਨ।

ਸੀ.ਐਮ. ਯੋਗੀ ਨੇ ਘਟਨਾ ਦਾ ਲਿਆ ਨੋਟਿਸ

ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਬਹਿਰਾਈਚ ਦੇ ਭਰਤਾਪੁਰ ਪਿੰਡ ਵਿੱਚ ਹੋਏ ਕਿਸ਼ਤੀ ਹਾਦਸੇ ਦਾ ਨੋਟਿਸ ਲੈਂਦੇ ਹੋਏ ਐਸ.ਡੀ.ਆਰ.ਐਫ. ਅਤੇ ਐਨ.ਡੀ.ਆਰ.ਐਫ. ਦੇ ਨਾਲ-ਨਾਲ ਪੁਲਿਸ ਅਤੇ ਪ੍ਰਸ਼ਾਸਨ ਨੂੰ ਤੁਰੰਤ ਹਾਦਸੇ ਵਾਲੀ ਥਾਂ ‘ਤੇ ਪਹੁੰਚਣ ਅਤੇ ਸੁਚਾਰੂ ਬਚਾਅ ਕਾਰਜਾਂ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।

NO COMMENTS

LEAVE A REPLY

Please enter your comment!
Please enter your name here

Exit mobile version