HomePunjabਸਾਬਕਾ ਅੱਤਵਾਦੀ ਰਤਨਦੀਪ ਸਿੰਘ ਦੀ ਹੱਤਿਆ ਦੇ ਮਾਮਲੇ 'ਚ ਆਇਆ ਨਵਾਂ ਮੋੜ

ਸਾਬਕਾ ਅੱਤਵਾਦੀ ਰਤਨਦੀਪ ਸਿੰਘ ਦੀ ਹੱਤਿਆ ਦੇ ਮਾਮਲੇ ‘ਚ ਆਇਆ ਨਵਾਂ ਮੋੜ

ਪੰਜਾਬ : ਬੁੱਧਵਾਰ ਦੇਰ ਸ਼ਾਮ ਰੋਪੜ ਨਵਾਂਸ਼ਹਿਰ ਦੇ ਬਲਾਚੌਰ ਦੇ ਪਿੰਡ ਗੜ੍ਹੀ ਵਿਖੇ ਸੰਤ ਗੁਰਮੇਲ ਸਿੰਘ ਚੈਰੀਟੇਬਲ ਹਸਪਤਾਲ ਨੇੜੇ ਬਾਈਕ ਸਵਾਰ ਦੋ ਨੌਜਵਾਨਾਂ ਵੱਲੋਂ ਸਾਬਕਾ ਅੱਤਵਾਦੀ ਰਤਨਦੀਪ ਸਿੰਘ (Ex-Terrorist Ratandeep Singh) ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ ‘ਚ ਪੁਲਿਸ ਨੇ ਅਣਪਛਾਤੇ ਬਾਈਕ ਸਵਾਰਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਦੂਜੇ ਪਾਸੇ ਗੈਂਗਸਟਰ ਗੋਪੀ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਕਿਹਾ, ‘ਰਤਨਦੀਪ ਸਿੰਘ ਨੇ ਕਈ ਮਾਵਾਂ ਦੇ ਬੱਚਿਆਂ ਨੂੰ ਮੌਤ ਦੇ ਘਾਟ ਉਤਾਰਿਆ ਹੈ ਅਤੇ ਕਈਆਂ ਨੂੰ ਠੱਗਿਆ ਹੈ, ਇਸ ਲਈ ਉਸ ਨੂੰ ਨਰਕ ਵਿੱਚ ਭੇਜਿਆ ਗਿਆ ਹੈ ਅਤੇ ਹੁਣ ਉਸ ਦੇ ਸਾਥੀਆਂ ਦੀ ਵਾਰੀ ਹੈ। ਉਹ ਜਿੱਥੇ ਕਿਤੇ ਵੀ ਮਿਲਣਗੇ ਉਨ੍ਹਾਂ ਨੂੰ ਵੀ ਨਰਕ ਵਿੱਚ ਭੇਜਿਆ ਜਾਵੇਗਾ। ਐੱਸ.ਪੀ. ਜਾਂਚ ਅਧਿਕਾਰੀ ਡਾ: ਮੁਕੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਮ੍ਰਿਤਕ ਦੇ ਸਾਥੀ ਗੁਰਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਜੱਟਪੁਰਾ, ਸਦਰ ਕਰਨਾਲ ਹਾਲ ਵਾਸੀ ਸਿਟੀ ਕਰਨਾਲ ਨੇ ਦੱਸਿਆ ਕਿ ਉਸ ਦੇ ਮਾਮੇ ਦਾ ਨਾਂਅ ਰਤਨਦੀਪ ਸਿੰਘ ਉਰਫ਼ ਰੱਤਾ ਪੁੱਤਰ ਜਗੀਰ ਸਿੰਘ ਵਾਸੀ ਸਿਟੀ ਕਰਨਾਲ ਹੈ ।

ਰਤਨਦੀਪ ਨੇ ਬੁੱਧਵਾਰ ਦੁਪਹਿਰ 1 ਵਜੇ ਫੋਨ ਕਰਕੇ ਦੱਸਿਆ ਕਿ ਉਸ ਨੇ ਬਲਾਚੌਰ ਕਿਸੇ ਤੋਂ ਪੈਸੇ ਲੈਣ ਲਈ ਜਾਣਾ ਹੈ। ਉਹ ਆਪਣੀ ਕਾਰ ਵਿੱਚ ਸ਼ਾਮ ਕਰੀਬ 6.30 ਵਜੇ ਬਲਾਚੌਰ ਪੁੱਜੇ। ਜਦੋਂ ਉਸ ਦੇ ਮਾਮੇ ਨੇ ਸਬੰਧਤ ਵਿਅਕਤੀ ਨੂੰ ਪੈਸੇ ਲੈਣ ਲਈ ਫੋਨ ਕੀਤਾ ਤਾਂ ਉਸ ਨੇ ਦੱਸਿਆ ਕਿ ਉਹ ਐਚ.ਆਰ. ਢਾਬੇ ਨੇੜੇ ਆ ਜਾਵੇ। ਉਹ 10 ਮਿੰਟ ਬਾਅਦ ਉਕਤ ਸਥਾਨ ‘ਤੇ ਪਹੁੰਚ ਗਿਆ। ਉਥੇ ਦੋ ਅਣਪਛਾਤੇ ਨੌਜਵਾਨ ਸਪਲੈਂਡਰ ‘ਤੇ ਸਵਾਰ ਹੋ ਕੇ ਖੜ੍ਹੇ ਸਨ, ਜਿਨ੍ਹਾਂ ਦੇ ਇਸ਼ਾਰੇ ‘ਤੇ ਉਨ੍ਹਾਂ ਆਪਣੀ ਕਾਰ ਰੋਕੀ। ਕਾਰ ਉਸ ਦਾ ਚਾਚਾ ਚਲਾ ਰਿਹਾ ਸੀ। ਆਪਣੇ ਚਾਚੇ ਦੇ ਕਹਿਣ ‘ਤੇ ਉਹ ਕਾਰ ‘ਚੋਂ ਉਤਰ ਕੇ ਇਕ ਨੌਜਵਾਨ ਕੋਲ ਗਿਆ ਅਤੇ ਪੈਸਿਆਂ ਦੀ ਗੱਲ ਕੀਤੀ, ਇਸੇ ਦੌਰਾਨ ਇਕ ਹੋਰ ਨੌਜਵਾਨ ਨੇ ਕਾਰ ਨੇੜੇ ਜਾ ਕੇ ਚਾਚੇ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਉਸ ਦੀ ਮੌਤ ਹੋ ਗਈ।

ਰਤਨਦੀਪ ਦੇ ਅੱਤਵਾਦੀਆਂ ਨਾਲ ਸਨ ਸਬੰਧ 
ਰਤਨਦੀਪ ਸਿੰਘ ਦੇ ਅੱਤਵਾਦੀਆਂ ਨਾਲ ਸਬੰਧ ਰਹੇ ਹਨ। ਇਸ ਦੀ ਪੁਸ਼ਟੀ ਕਰਦਿਆਂ ਐੱਸ.ਪੀ. ਇਨਵੈਸਟੀਗੇਸ਼ਨ ਡਾ: ਮੁਕੇਸ਼ ਸ਼ਰਮਾ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਸੀ.ਸੀ.ਟੀ.ਵੀ. ਕੈਮਰਿਆਂ ਦੀ ਸਕੈਨਿੰਗ ਕੀਤੀ ਜਾ ਰਹੀ ਹੈ ਅਤੇ ਪੁਲਿਸ ਦੀ ਫੋਰੈਂਸਿਕ ਟੀਮ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ ਹੈ। ਅੱਜ ਐੱਸ. ਐੱਸ. ਪੀ ਡਾ: ਮਹਿਤਾਬ ਸਮੇਤ ਉੱਚ ਅਧਿਕਾਰੀਆਂ ਨੇ ਮੌਕੇ ‘ਤੇ ਜਾ ਕੇ ਜਾਂਚ ਕੀਤੀ | ਪੁਲਿਸ ਨੂੰ ਕੁਝ ਸੁਰਾਗ ਮਿਲੇ ਹਨ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments