HomeUncategorizedਪੰਜਾਬ ਸਰਕਾਰ ਨੇ 2 ਐਸ.ਐਸ.ਪੀ. ਸਮੇਤ 7 ਪੁਲਿਸ ਅਧਿਕਾਰੀਆਂ ਦੇ ਕੀਤੇ ਤਬਾਦਲੇ

ਪੰਜਾਬ ਸਰਕਾਰ ਨੇ 2 ਐਸ.ਐਸ.ਪੀ. ਸਮੇਤ 7 ਪੁਲਿਸ ਅਧਿਕਾਰੀਆਂ ਦੇ ਕੀਤੇ ਤਬਾਦਲੇ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਬੀਤੇ ਦਿਨ 2 SSP ਸਮੇਤ 7 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਸ ਸਬੰਧੀ ਹੁਕਮ ਜਾਰੀ ਕਰ ਦਿਤੇ ਗਏ ਹਨ। ਇਸ ਵਿਚ ਸ਼ਹੀਦ ਭਗਤ ਸਿੰਘ ਨਗਰ ਦੇ ਐਸ.ਐਸ.ਪੀ. ਅਖਿਲ ਚੌਧਰੀ ਦਾ ਤਬਾਦਲਾ ਕਰਕੇ ਉਨ੍ਹਾਂ ਨੂੰ ਚੰਡੀਗੜ੍ਹ CPO ਵਿਚ AIG ਪਰਸਨਲ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇਸ ਅਹੁਦੇ ‘ਤੇ IPS ਗੌਰਵ ਤੁਰਾ ਤਾਇਨਾਤ ਸਨ। ਉਨ੍ਹਾਂ ਦੀ ਤਾਇਨਾਤੀ ਹੁਣ ਚੰਡੀਗੜ੍ਹ CPO ਵਿਚ AIG ਪ੍ਰੋਵੀਜ਼ਨਿੰਗ ਵਜੋਂ ਹੋਈ ਹੈ।

ਇਸੇ ਤਰ੍ਹਾਂ ਲੁਧਿਆਣਾ ਦੇ ADCP-2 ਸੁਹੇਲ ਕਾਸਿਮ ਮੀਰ ਨੂੰ ਲੁਧਿਆਣਾ ਦਾ DCP ਸਿਟੀ ਲਾਇਆ ਗਿਆ ਹੈ। ਇਸ ਦੌਰਾਨ ਅੰਮ੍ਰਿਤਸਰ ਦੀ ADCP-2 ਡਾ. ਪ੍ਰਗਿਆ ਜੈਨ ਨੂੰ DCP ਸਿਟੀ ਅੰਮ੍ਰਿਤਸਰ ਨਿਯੁਕਤ ਕੀਤਾ ਗਿਆ ਹੈ। ਲੁਧਿਆਣਾ ਦੇ ADCP-1 ਮਹਿਤਾਬ ਸਿੰਘ ਨੂੰ ਸ਼ਹੀਦ ਭਗਤ ਸਿੰਘ ਨਗਰ ਦਾ SSP ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਪੋਸਟਿੰਗ ਅਖਿਲ ਚੌਧਰੀ ਦੇ ਜਾਣ ਤੋਂ ਬਾਅਦ ਮਿਲੀ ਹੈ।

ਦੂਜੇ ਪਾਸੇ ਚੰਡੀਗੜ੍ਹ PAP ਦੀ 82ਵੀਂ ਬਟਾਲੀਅਨ ਦੇ ਅਸਿਸਟੈਂਟ ਕਮਾਂਡੈਂਟ ਵਰਿੰਦਰ ਸਿੰਘ ਬਰਾੜ, ਜਿਨ੍ਹਾਂ ਕੋਲ ਲੁਧਿਆਣਾ ਦੇ DCP. ਟਰੈਫਿਕ ਦਾ ਵਾਧੂ ਚਾਰਜ ਹੈ, ਨੂੰ ਫਾਜ਼ਿਲਕਾ ਦਾ SSP ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ PPS ਮਨਜੀਤ ਸਿੰਘ ਇਥੇ ਤਾਇਨਾਤ ਸਨ। ਉਨ੍ਹਾਂ ਦਾ ਇਥੋਂ ਤਬਾਦਲਾ ਕਰ ਕੇ ਪਟਿਆਲਾ, ਬਹਾਦਰਗੜ੍ਹ ਵਿਖੇ SOG ਦੇ ਕਮਾਂਡੈਂਟ ਦਾ ਅਹੁਦਾ ਦਿਤਾ ਗਿਆ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments