HomePunjabਨਸ਼ੇ ਦੇ ਆਦੀ ਨੌਜ਼ਵਾਨ ਨੇ ਨਸ਼ਾ ਨਾ ਮਿਲਣ ਕਾਰਨ ਪਰਿਵਾਰ ਸਮਤੇ ਘਰ...

ਨਸ਼ੇ ਦੇ ਆਦੀ ਨੌਜ਼ਵਾਨ ਨੇ ਨਸ਼ਾ ਨਾ ਮਿਲਣ ਕਾਰਨ ਪਰਿਵਾਰ ਸਮਤੇ ਘਰ ਨੂੰ ਲਗਾਈ ਅੱਗ

ਜ਼ੀਰਕਪੁਰ : ਸਥਾਨਕ ਵੀ.ਆਈ.ਪੀ ਰੋਡ ‘ਤੇ ਸਥਿਤ ਸਾਵਿਤਰੀ ਗ੍ਰੀਨ ਸੋਸਾਇਟੀ ‘ਚ ਨਸ਼ੇ ਦੇ ਆਦੀ ਲੜਕੇ ਨੇ ਆਪਣੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਨੂੰ ਕਮਰੇ ‘ਚ ਬੰਦ ਕਰਕੇ ਫਲੈਟ ਨੂੰ ਅੱਗ ਲਗਾ ਦਿੱਤੀ। ਜਾਣਕਾਰੀ ਅਨੁਸਾਰ ਨਸ਼ਾ ਨਾ ਮਿਲਣ ਕਾਰਨ ਉਸ ਨੇ ਇਹ ਕਦਮ ਚੁੱਕਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਕਰਮਜੀਤ ਬੇਦੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 6:15 ਵਜੇ ਇਸ ਫਲੈਟ ਦੇ ਮਾਲਕ ਦਾ ਫੋਨ ਆਇਆ ਕਿ ਉਨ੍ਹਾਂ ਦੇ ਫਲੈਟ ਨੂੰ ਅੱਗ ਲੱਗ ਗਈ ਹੈ, ਕਿਰਪਾ ਕਰਕੇ ਸਾਨੂੰ ਜਲਦੀ ਬਚਾਓ। ਉਸ ਨੇ ਦੱਸਿਆ ਕਿ ਜਦੋਂ ਉਹ ਸੁਰੱਖਿਆ ਗਾਰਡ ਸਮੇਤ ਮੌਕੇ ‘ਤੇ ਪਹੁੰਚੇ ਤਾਂ ਸਭ ਤੋਂ ਪਹਿਲਾਂ ਬਾਲਕੋਨੀ ‘ਚੋਂ ਰਸਤਾ ਖੋਲ੍ਹਣ ਦਾ ਕੰਮ ਕੀਤਾ ਅਤੇ ਜਦੋਂ ਕੁਝ ਧੂੰਆਂ ਨਿਕਲਿਆ ਤਾਂ ਉਸ ਨੇ ਅੰਦਰ ਜਾ ਕੇ ਸਭ ਤੋਂ ਪਹਿਲਾਂ ਲੜਕੇ ਦੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਨੂੰ ਬਚਾਇਆ।

ਅੱਗ ਨਾਲ ਘਰ ਦਾ ਸੋਫਾ, ਬਿਸਤਰਾ ਅਤੇ ਹੋਰ ਕਈ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਤੋਂ ਬਾਅਦ ਸੈਕਟਰ-32 ਹਸਪਤਾਲ ਚੰਡੀਗੜ੍ਹ ਦੇ ਨਸ਼ਾ ਛੁਡਾਊ ਕੇਂਦਰ ‘ਚ ਫੋਨ ਕੀਤਾ ਗਿਆ ਅਤੇ ਉਥੋਂ ਇਕ ਟੀਮ ਆ ਕੇ ਲੜਕੇ ਨੂੰ ਆਪਣੇ ਨਾਲ ਲੈ ਗਈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments