HomePunjabਕੇਂਦਰੀ ਜੇਲ੍ਹ ‘ਚੋਂ ਲਗਾਤਾਰ ਤੀਜੇ ਦਿਨ ਵੱਡੀ ਗਿਣਤੀ ‘ਚ ਫੋਨ ਬਰਾਮਦ

ਕੇਂਦਰੀ ਜੇਲ੍ਹ ‘ਚੋਂ ਲਗਾਤਾਰ ਤੀਜੇ ਦਿਨ ਵੱਡੀ ਗਿਣਤੀ ‘ਚ ਫੋਨ ਬਰਾਮਦ

ਫ਼ਿਰੋਜ਼ਪੁਰ : ਕੇਂਦਰੀ ਜੇਲ੍ਹ ਪ੍ਰਸ਼ਾਸਨ (Central Jail Administration) ਨੇ ਲਗਾਤਾਰ ਤੀਜੇ ਦਿਨ ਰੁਟੀਨ ਚੈਕਿੰਗ ਦੌਰਾਨ ਵੱਡੀ ਗਿਣਤੀ ‘ਚ ਫੋਨ ਬਰਾਮਦ ਕੀਤੇ ਹਨ। ਥਾਣਾ ਸਿਟੀ ਦੀ ਪੁਲਿਸ ਨੂੰ ਭੇਜੀਆਂ ਸ਼ਿਕਾਇਤਾਂ ਵਿੱਚ ਜੇਲ੍ਹ ਅਧਿਕਾਰੀ ਨਿਰਮਲਜੀਤ ਸਿੰਘ ਅਤੇ ਸਰਬਜੀਤ ਸਿੰਘ ਨੇ ਦੱਸਿਆ ਕਿ ਗਾਰਡਾਂ ਵੱਲੋਂ ਕੀਤੀ ਜਾ ਰਹੀ ਰੁਟੀਨ ਚੈਕਿੰਗ ਦੌਰਾਨ ਬੰਦ ਕੈਦੀ ਵਿਲਸਨ ਪੁਰਬਾ, ਸੁਖਦੇਵ ਸਿੰਘ ਅਤੇ ਗੁਰਨਾਮ ਸਿੰਘ ਕੋਲੋਂ ਕੀਪੈਡ ਸਮੇਤ ਤਿੰਨ ਫ਼ੋਨ ਬਰਾਮਦ ਹੋਏ ਹਨ।

ਇਸ ਤੋਂ ਇਲਾਵਾ ਬਲਾਕ 2 ਦੀ ਬੈਰਕ 1 ਵਿੱਚ ਬਾਰੀਕੀ ਨਾਲ ਤਲਾਸ਼ੀ ਦੌਰਾਨ ਸਕਾਈ ਲਾਈਟਾਂ ਵਿੱਚ ਲੁਕੇ ਚਾਰ ਫੋਨ ਲਾਵਾਰਿਸ ਹਾਲਤ ਵਿੱਚ ਬਰਾਮਦ ਕੀਤੇ ਗਏ। ਥਾਣਾ ਸਿਟੀ ਦੇ ਏ.ਐਸ.ਆਈ ਗੁਰਮੇਲ ਸਿੰਘ ਨੇ ਦੱਸਿਆ ਕਿ ਉਕਤ ਤਿੰਨਾਂ ਹਵਾਲਾਤੀਆਂ ਅਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਜੇਲ੍ਹ ਐਕਟ ਦੀਆਂ ਪਰਚਾ ਦਰਜ ਕਰ ਲਿਆ ਗਿਆ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments