ਨਵੀਂ ਦਿੱਲੀ : ਖੇਡ ਮੰਤਰੀ ਮਨਸੁਖ ਮੰਡਾਵੀਆ (Sports Minister Mansukh Mandaviya) ਨੇ ਐਤਵਾਰ ਨੂੰ ਯਾਨੀ ਅੱਜ ਕਿਹਾ ਕਿ ਭਾਰਤ 2030 ‘ਚ ਹੋਣ ਵਾਲੀਆਂ ਯੁਵਾ ਓਲੰਪਿਕ ਖੇਡਾਂ ਲਈ ਬੋਲੀ ਲਗਾਉਣ ਲਈ ਤਿਆਰ ਹੈ, ਜੋ 2036 ‘ਚ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਹਾਸਲ ਕਰਨ ਦੀ ਦਿਸ਼ਾ ‘ਚ ਇਕ ਮਹੱਤਵਪੂਰਨ ਕਦਮ ਹੋਵੇਗਾ। ਪੰਜਵੀਆਂ ਯੂਥ ਓਲੰਪਿਕ ਖੇਡਾਂ ਸਾਲ 2030 ਵਿੱਚ ਕਰਵਾਈਆਂ ਜਾਣਗੀਆਂ।
ਮੰਡਾਵੀਆ ਨੇ ਇਥੇ ਏਸ਼ੀਆ ਓਲੰਪਿਕ ਕੌਂਸਲ ਦੀ 44ਵੀਂ ਜਨਰਲ ਅਸੈਂਬਲੀ ਦੇ ਮੌਕੇ ‘ਤੇ ਕਿਹਾ, ”ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਅਸੀਂ 2030 ‘ਚ ਯੁਵਾ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਬੋਲੀ ਲਗਾਉਣ ਜਾ ਰਹੇ ਹਾਂ ਪਰ ਸਾਡਾ ਧਿਆਨ 2036 ਦੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ‘ਤੇ ਹੈ।
ਇਸ ਸਮਾਗਮ ਦੇ ਮੁੱਖ ਮਹਿਮਾਨ ਅਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਕਿਹਾ, “ਮੋਦੀ ਜੀ ਦੀ ਅਗਵਾਈ ਵਿੱਚ, ਅਸੀਂ ਕ੍ਰਿਕਟ ਵਿਸ਼ਵ ਕੱਪ, ਫੁੱਟਬਾਲ ਅੰਡਰ-17 ਵਿਸ਼ਵ ਕੱਪ ਸਮੇਤ ਕਈ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਦਾ ਸਫਲਤਾਪੂਰਵਕ ਆਯੋਜਨ ਕੀਤਾ। ਯੂਥ ਓਲੰਪਿਕ 2023 ਦੀ ਮੇਜ਼ਬਾਨੀ ਹਾਸਲ ਕਰਨ ਲਈ ਭਾਰਤ ਤੋਂ ਇਲਾਵਾ ਪੇਰੂ, ਕੋਲੰਬੀਆ, ਮੈਕਸੀਕੋ, ਥਾਈਲੈਂਡ, ਮੰਗੋਲੀਆ, ਰੂਸ, ਯੂਕਰੇਨ, ਬੋਸਨੀਆ ਅਤੇ ਹਰਜ਼ੇਗੋਵਿਨਾ ਵੀ ਦੌੜ ਵਿੱਚ ਸ਼ਾਮਲ ਹਨ।