Home ਪੰਜਾਬ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ‘ਤੇ ਜੰਮ ਕੇ ਹੋਈ ਗੁੰਡਾਗਰਦੀ

ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ‘ਤੇ ਜੰਮ ਕੇ ਹੋਈ ਗੁੰਡਾਗਰਦੀ

0

ਪੰਜਾਬ : ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ‘ਤੇ ਜੰਮ ਕੇ ਗੁੰਡਾਗਰਦੀ ਹੋਈ। ਤੇਜ਼ਧਾਰ ਹਥਿਆਰਾਂ ਨਾਲ ਲੈਸ ਇੱਕ ਨੌਜ਼ਵਾਨ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਇੱਕ ਨੌਜ਼ਵਾਨ ਨੇ ਇੱਕ ਦਸਤਾਰਧਾਰੀ ਨੌਜ਼ਵਾਨ ‘ਤੇ ਹਮਲਾ ਕੀਤਾ ਅਤੇ ਫਿਰ ਮੌਕੇ ਤੋਂ ਭੱਜ ਗਿਆ। ਨੌਜ਼ਵਾਨ ‘ਤੇ ਤਲਵਾਰ ਨਾਲ ਹਮਲਾ ਕੀਤਾ ਗਿਆ। ਇਸ ਮਾਮਲੇ ਵਿੱਚ ਲਾਡੋਵਾਲ ਥਾਣੇ ਦੀ ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੂੰ ਜਾਣਕਾਰੀ ਦਿੰਦਿਆਂ ਹੋੋਇਆਂ ਕਪੂਰਥਲਾ ਦੇ ਪਿੰਡ ਬਿਜਲੀ ਦੇ ਵਸਨੀਕ ਬੂਟਾ ਸਿੰਘ ਨੇ ਦੱਸਿਆ ਕਿ ਉਹ ਤਰਨਾ ਦਲ ਦੇ ਜੱਥੇ ਵਿੱਚ ਸ਼ਾਮਲ ਹੈ। ਉਹ ਬੀਤੇ ਦਿਨੀਂ ਲਾਡੋਵਾਲ ਟੋਲ ਪਲਾਜ਼ਾ ਤੋਂ ਲੰਘ ਰਿਹਾ ਸੀ। ਜਿਸ ਦੌਰਾਨ ਉਸ ਨੇ ਦੇਖਿਆ ਕਿ ਇੱਕ ਮੁੰਡਾ ਪੱਗ ਵਾਲੇ ਮੁੰਡੇ ਨਾਲ ਬਹੁਤ ਲੜ ਰਿਹਾ ਸੀ। ਦੋਸ਼ੀ ਨੌਜ਼ਵਾਨ ਦੇ ਹੱਥ ਵਿੱਚ ਤਲਵਾਰ ਸੀ।

ਹਮਲਾਵਰ ਨੌਜ਼ਵਾਨ ‘ਤੇ ਕਈ ਵਾਰ ਤਲਵਾਰ ਨਾਲ ਹਮਲਾ ਕਰ ਰਿਹਾ ਸੀ। ਟੋਲ ਪਲਾਜ਼ਾ ‘ਤੇ ਹੰਗਾਮਾ ਹੋਣ ਤੋਂ ਬਾਅਦ ਹਮਲਾਵਰ ਨੌਜ਼ਵਾਨ ਤਲਵਾਰ ਸੁੱਟ ਕੇ ਭੱਜ ਗਿਆ। ਖੂਨ ਨਾਲ ਲੱਥਪੱਥ ਨੌਜ਼ਵਾਨ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਅਤੇ ਡਾਕਟਰ ਕੋਲ ਭੇਜਿਆ ਗਿਆ। ਘਟਨਾ ਦੀ ਸੂਚਨਾ ਤੁਰੰਤ ਲਾਡੋਵਾਲ ਪੁਲਿਸ ਨੂੰ ਦਿੱਤੀ ਗਈ। ਇਸ ਮਾਮਲੇ ਵਿੱਚ ਲਾਡੋਵਾਲ ਥਾਣੇ ਦੀ ਪੁਲਿਸ ਨੇ ਅੱਜ ਹਮਲਾ ਕਰਨ ਵਾਲੇ ਨੌਜ਼ਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Exit mobile version