ਜਰਮਨੀ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਖਬਰਾਂ ਵਿਚ ਹਮੇਸ਼ਾ ਚਰਚਾ ਦਾ ਕੇਂਦਰ ਬਣੇ ਰਹਿੰਦੇ ਹਨ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਜਰਮਨੀ ਦੀ ਸਾਬਕਾ ਚਾਂਸਲਰ ਐਂਜੇਲਾ ਮਾਰਕੇਲ ਤੋਂ ਫਿਰ ਤੋਂ ਮੁਆਫੀ ਮੰਗੀ ਹੈ। ਪੁਤਿਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਸ ਨੇ ਕੁੱਤੇ ਨਾਲ ਚਾਂਸਲਰ ਮਰਕੇਲ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਸੀ।
ਰੂਸੀ ਰਾਸ਼ਟਰਪਤੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਅਜਿਹਾ ਜਾਣਬੁੱਝ ਕੇ ਨਹੀਂ ਕੀਤਾ। ਦਰਅਸਲ, ਇਹ ਘਟਨਾ 2007 ਦੀ ਹੈ। ਜਦੋਂ ਐਂਜੇਲਾ ਮਾਰਕੇਲ ਅਤੇ ਪੁਤਿਨ ਮਿਲ ਰਹੇ ਸਨ। ਇਸ ਮੁਲਾਕਾਤ ਦੌਰਾਨ ਪੁਤਿਨ ਦਾ ਪਾਲਤੂ ਲੈਬਰਾਡੋਰ ਕੁੱਤਾ ‘ਕੌਨੀ’ ਉਥੇ ਪਹੁੰਚਿਆ ਸੀ। ਇਸ ਤੋਂ ਮਰਕੇਲ ਕਾਫੀ ਡਰ ਗਈ ਸੀ। ਉਦੋਂ ਇਹ ਮਾਮਲਾ ਕਾਫੀ ਚਰਚਾ ‘ਚ ਰਿਹਾ ਸੀ। ਮਰਕੇਲ ਨੇ ਅੱਗੇ ਲਿਖਿਆ ਕਿ ਪੁਤਿਨ ਦੇ ਚਿਹਰੇ ਤੋਂ ਪਤਾ ਲੱਗ ਰਿਹਾ ਸੀ ਕਿ ਉਹ ਇਹ ਦੇਖ ਕੇ ਖੁਸ਼ ਸਨ, ਹੋ ਸਕਦਾ ਹੈ ਕਿ ਉਹ ਦੇਖਣਾ ਚਾਹੁੰਦਾ ਸੀ ਕਿ ਮੈਂ ਔਖੇ ਹਾਲਾਤਾਂ ਵਿਚ ਕਿਵੇਂ ਵਿਹਾਰ ਕਰਦੀ ਹਾਂ। ਉਹ ਆਪਣੀ ਸ਼ਕਤੀ ਦਾ ਛੋਟਾ ਜਿਹਾ ਪ੍ਰਦਰਸ਼ਨ ਕਰ ਰਿਹਾ ਸੀ। ਮੈਂ ਆਪਣੇ ਆਪ ਨੂੰ ਸ਼ਾਂਤ ਰੱਖਣ ਅਤੇ ਫੋਟੋਗ੍ਰਾਫ਼ਰਾਂ ਵੱਲ ਧਿਆਨ ਦੇਣ ਦੀ ਕੋਸ਼ਿਸ਼ ਕੀਤੀ ਅਤੇ ਸੋਚਿਆ ਕਿ ਇਹ ਵੀ ਲੰਘ ਜਾਵੇਗਾ।
ਹੁਣ 17 ਸਾਲਾਂ ਬਾਅਦ ਇਹ ਘਟਨਾ ਫਿਰ ਚਰਚਾ ‘ਚ ਹੈ, ਕਿਉਂਕਿ ਐਂਜੇਲਾ ਮਾਰਕਲ ਨੇ ਆਪਣੀ ਕਿਤਾਬ ‘ਫ੍ਰੀਡਮ’ ‘ਚ ਇਸ ਦਾ ਜ਼ਿਕਰ ਕੀਤਾ ਹੈ। ਇਹ ਕਿਤਾਬ 26 ਨਵੰਬਰ ਨੂੰ ਰਿਲੀਜ਼ ਹੋਈ ਹੈ। ਇਸ ਵਿੱਚ ਮਰਕੇਲ ਨੇ ਆਪਣੇ 16 ਸਾਲਾਂ ਦੇ ਕਾਰਜਕਾਲ ਦੌਰਾਨ ਸਿਆਸੀ ਅਤੇ ਨਿੱਜੀ ਜੀਵਨ ਨਾਲ ਜੁੜੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਹੈ। 273 ਪੰਨਿਆਂ ਦੀ ਇਹ ਕਿਤਾਬ 30 ਤੋਂ ਵੱਧ ਦੇਸ਼ਾਂ ਵਿੱਚ ਵਿਕ ਰਹੀ ਹੈ।