Home ਦੇਸ਼ ਅਦਾਕਾਰ ਸੋਨੂੰ ਸੂਦ ਬਣੇ ‘ਬ੍ਰਾਂਡ ਅੰਬੈਸਡਰ’ ਤੇ ‘ਆਨਰੇਰੀ ਟੂਰਿਜ਼ਮ ਐਡਵਾਈਜ਼ਰ’

ਅਦਾਕਾਰ ਸੋਨੂੰ ਸੂਦ ਬਣੇ ‘ਬ੍ਰਾਂਡ ਅੰਬੈਸਡਰ’ ਤੇ ‘ਆਨਰੇਰੀ ਟੂਰਿਜ਼ਮ ਐਡਵਾਈਜ਼ਰ’

0

ਮੁੰਬਈ: ਕੋਰੋਨਾ ਦੇ ਦੌਰ ‘ਚ ਲੋਕਾਂ ਦੇ ਮਸੀਹਾ ਬਣ ਕੇ ਉੱਭਰੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ (Bollywood Actor Sonu Sood) ਨੂੰ ਅੱਜ ਕਿਸੇ ਪਛਾਣ ਦੀ ਲੋੜ ਨਹੀਂ ਹੈ। ਹਾਲ ਹੀ ਵਿੱਚ ਸੋਨੂੰ ਸੂਦ ਨੇ ਇੱਕ ਨਵੀਂ ਉਪਲਬਧੀ ਹਾਸਲ ਕੀਤੀ ਹੈ। ਅਦਾਕਾਰ ਨੂੰ ਥਾਈਲੈਂਡ ਦੇ ਸੈਰ-ਸਪਾਟਾ ਮੰਤਰਾਲੇ ਦੁਆਰਾ ਦੇਸ਼ ਦਾ ‘ਬ੍ਰਾਂਡ ਅੰਬੈਸਡਰ’ ਅਤੇ ‘ਆਨਰੇਰੀ ਟੂਰਿਜ਼ਮ ਐਡਵਾਈਜ਼ਰ’ ਬਣਾਇਆ ਗਿਆ ਹੈ। ਇਸ ਖ਼ਬਰ ਤੋਂ ਬਾਅਦ ਸੋਨੂੰ ਦੇ ਪ੍ਰਸ਼ੰਸਕ ਕਾਫੀ ਖੁਸ਼ ਹਨ ਅਤੇ ਉਹ ਲਗਾਤਾਰ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ।

ਸੋਨੂੰ ਸੂਦ ਨੇ ਆਪਣੇ ਪ੍ਰਸ਼ੰਸਕਾਂ ਨਾਲ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਆਪਣੇ ਇੰਸਟਾਗ੍ਰਾਮ ‘ਤੇ ਲਿਖਿਆ, ‘ਥਾਈਲੈਂਡ ‘ਚ ਸੈਰ-ਸਪਾਟੇ ਲਈ ਬ੍ਰਾਂਡ ਅੰਬੈਸਡਰ ਅਤੇ ਸਲਾਹਕਾਰ ਵਜੋਂ ਨਿਯੁਕਤ ਹੋਣ ‘ਤੇ ਮੈਂ ਮਾਣ ਮਹਿਸੂਸ ਕਰ ਰਿਹਾ ਹਾਂ। ਮੇਰੀ ਪਹਿਲੀ ਅੰਤਰਰਾਸ਼ਟਰੀ ਯਾਤਰਾ ਆਪਣੇ ਪਰਿਵਾਰ ਦੇ ਨਾਲ ਇਸ ਖੂਬਸੂਰਤ ਦੇਸ਼ ਦੀ ਸੀ ਅਤੇ ਮੈਂ ਆਪਣੀ ਨਵੀਂ ਭੂਮਿਕਾ ਵਿੱਚ ਦੇਸ਼ ਦੇ ਸ਼ਾਨਦਾਰ ਲੈਂਡਸਕੇਪ ਅਤੇ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਉਤਸ਼ਾਹਿਤ ਕਰਨ ਲਈ ਉਤਸ਼ਾਹਿਤ ਹਾਂ ❤️’। ਪ੍ਰਸ਼ੰਸਕ, ਉਨ੍ਹਾਂ ਦੇ ਕਰੀਬੀ ਦੋਸਤ ਅਤੇ ਸੈਲੇਬਸ ਅਭਿਨੇਤਾ ਦੀ ਇਸ ਪੋਸਟ ਨੂੰ ਬਹੁਤ ਪਸੰਦ ਕਰ ਰਹੇ ਹਨ ਅਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ।

ਥਾਈਲੈਂਡ ਸਰਕਾਰ ਤੋਂ ਮਿਲੀ ਨਵੀਂ ਜ਼ਿੰਮੇਵਾਰੀ ਦੇ ਤਹਿਤ ਸੋਨੂੰ ਸੂਦ ਹੁਣ ਭਾਰਤ ਤੋਂ ਥਾਈਲੈਂਡ ਆਉਣ ਵਾਲੇ ਸੈਲਾਨੀਆਂ ਲਈ ਕੁਨੈਕਸ਼ਨ ਦਾ ਕੰਮ ਕਰਨਗੇ। ਇਸ ਭੂਮਿਕਾ ਲਈ ਸੋਨੂੰ ਸੂਦ ਨੂੰ ‘ਆਨਰੇਰੀ ਟੂਰਿਜ਼ਮ ਐਡਵਾਈਜ਼ਰ’ ਦਾ ਵਿਸ਼ੇਸ਼ ਸਰਟੀਫਿਕੇਟ ਵੀ ਦਿੱਤਾ ਗਿਆ ਹੈ।ਕੰਮ ਦੀ ਗੱਲ ਕਰੀਏ ਤਾਂ ਸੋਨੂੰ ਸੂਦ ਜਲਦ ਹੀ ਫਿਲਮ ਫਤਿਹ ‘ਚ ਨਜ਼ਰ ਆਉਣਗੇ। ਇਸ ਫਿਲਮ ‘ਚ ਉਨ੍ਹਾਂ ਨਾਲ ਅਦਾਕਾਰਾ ਜੈਕਲੀਨ ਫਰਨਾਂਡੀਜ਼ ਵੀ ਨਜ਼ਰ ਆਉਣਗੇ।

Exit mobile version