Home ਹਰਿਆਣਾ ਸੀ.ਐਮ ਨਾਇਬ ਸੈਣੀ ਨੇ ਨਵੇਂ ਮੰਤਰੀਆਂ ਦੇ ਵਿਭਾਗਾਂ ਦੀ ਕੀਤੀ ਵੰਡ

ਸੀ.ਐਮ ਨਾਇਬ ਸੈਣੀ ਨੇ ਨਵੇਂ ਮੰਤਰੀਆਂ ਦੇ ਵਿਭਾਗਾਂ ਦੀ ਕੀਤੀ ਵੰਡ

0

ਚੰਡੀਗੜ੍ਹ : ਹਰਿਆਣਾ ਦੇ ਨਵੇਂ ਮੰਤਰੀਆਂ (The New Ministers) ਨੂੰ ਵਿਭਾਗਾਂ ਦੀ ਵੰਡ ਕਰ ਦਿੱਤੀ ਗਈ ਹੈ। ਸੀ.ਐਮ ਸੈਣੀ ਨੇ ਬੀਤੀ ਦੇਰ ਰਾਤ ਵਿਭਾਗਾਂ ਦੀ ਵੰਡ ਕਰ ਦਿੱਤੀ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ (Chief Minister Naib Singh Saini) ਨੇ ਆਪਣੇ ਕੋਲ ਕੁੱਲ 12 ਵਿਭਾਗ ਰੱਖੇ ਹਨ। ਇਨ੍ਹਾਂ ਵਿੱਚ ਗ੍ਰਹਿ, ਵਿੱਤ, ਯੋਜਨਾ, ਆਬਕਾਰੀ, ਟਾਊਨ ਐਂਡ ਕੰਟਰੀ ਪਲੈਨਿੰਗ, ਹਾਊਸਿੰਗ ਫਾਰ ਆਲ, ਸੀ.ਆਈ.ਡੀ., ਨਿਆਂ ਪ੍ਰਸ਼ਾਸਨ, ਆਮ ਪ੍ਰਸ਼ਾਸਨ ਅਤੇ ਲੋਕ ਸੰਪਰਕ ਵਿਭਾਗ ਸ਼ਾਮਲ ਹਨ। ਪਿਛਲੀ ਸਰਕਾਰ ਵਿੱਚ ਗ੍ਰਹਿ ਮੰਤਰੀ ਰਹਿ ਚੁੱਕੇ ਅਨਿਲ ਵਿੱਜ ਨੂੰ ਇਸ ਵਾਰ ਊਰਜਾ, ਟਰਾਂਸਪੋਰਟ ਅਤੇ ਕਿਰਤ ਵਿਭਾਗ ਦਿੱਤੇ ਗਏ ਹਨ।

ਜਾਣੋ ਮੰਤਰੀਆਂ ਨੂੰ ਕੀ-ਕੀ ਮਿਲਿਆ

ਇਸ ਦੇ ਨਾਲ ਹੀ ਬਾਕੀ ਮੰਤਰੀਆਂ ਦੀ ਗੱਲ ਕਰੀਏ ਤਾਂ ਕ੍ਰਿਸ਼ਨ ਲਾਲ ਪੰਵਾਰ ਨੂੰ ਪੰਚਾਇਤ ਅਤੇ ਮਾਈਨਿੰਗ, ਰਾਓ ਨਰਬੀਰ ਸਿੰਘ ਨੂੰ ਉਦਯੋਗ, ਜੰਗਲਾਤ, ਵਾਤਾਵਰਣ, ਵਿਦੇਸ਼ੀ ਸਹਿਕਾਰਤਾ ਅਤੇ ਸੈਨਿਕ ਭਲਾਈ, ਮਹੀਪਾਲ ਢਾਂਡਾ ਨੂੰ ਸਕੂਲ ਸਿੱਖਿਆ, ਉਚੇਰੀ ਸਿੱਖਿਆ, ਪੁਰਾਲੇਖ, ਸੰਸਦੀ ਮਾਮਲੇ, ਵਿਪੁਲ ਗੋਇਲ ਨੂੰ ਮਾਲ ਅਤੇ ਆਪਦਾ, ਨਗਰ ਨਿਗਮ ਵਿਭਾਗ, ਸ਼ਹਿਰੀ ਹਵਾਬਾਜ਼ੀ ਅਤੇ ਅਰਵਿੰਦ ਸ਼ਰਮਾ ਨੂੰ ਸਹਿਕਾਰਤਾ, ਜੇਲ੍ਹ, ਚੋਣ ਅਤੇ ਸੈਰ ਸਪਾਟਾ ਵਿਭਾਗ ਦਿੱਤਾ ਗਿਆ ਹੈ।

ਸ਼ਿਆਮ ਸਿੰਘ ਰਾਣਾ ਨੂੰ ਖੇਤੀਬਾੜੀ, ਪਸ਼ੂ ਪਾਲਣ ਅਤੇ ਮੱਛੀ ਪਾਲਣ, ਜਨ ਸਿਹਤ ਇੰਜਨੀਅਰਿੰਗ, ਰਣਬੀਰ ਗੰਗਵਾ ਨੂੰ ਲੋਕ ਕਾਰਜ, ਕ੍ਰਿਸ਼ਨ ਕੁਮਾਰ ਬੇਦੀ ਨੂੰ ਸਮਾਜਿਕ ਨਿਆਂ ਸ਼ਕਤੀਕਰਨ, ਐਸ.ਸੀ-ਬੀ.ਸੀ ਭਲਾਈ, ਅੰਤੋਦਿਆ, ਪ੍ਰਾਹੁਣਚਾਰੀ ਅਤੇ ਆਰਕੀਟੈਕਚਰ, ਰਾਜੇਸ਼ ਨਗਰ ਨੂੰ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ, ਪ੍ਰਿੰਟਿੰਗ ਅਤੇ ਸਟੇਸ਼ਨਰੀ ਅਤੇ ਗੌਰਵ ਗੌਤਮ ਨੂੰ ਯੁਵਾ ਸੁਧਾਰ, ਖੇਡ ਅਤੇ ਕਾਨੂੰਨ ਅਤੇ ਵਿਧਾਨ ਵਿਭਾਗ ਦਿੱਤੇ ਗਏ ਹਨ।

ਦੋ ਮਹਿਲਾ ਮੰਤਰੀਆਂ ਨੂੰ ਕੀ ਮਿਲਿਆ?

ਦੋ ਮਹਿਲਾ ਮੰਤਰੀਆਂ ਵਿੱਚ ਸ਼ਰੂਤੀ ਚੌਧਰੀ ਨੂੰ ਮਹਿਲਾ ਅਤੇ ਬਾਲ ਵਿਕਾਸ ਅਤੇ ਸਿੰਚਾਈ ਵਿਭਾਗ ਦਿੱਤੇ ਗਏ ਹਨ। ਰਾਓ ਇੰਦਰਜੀਤ ਸਿੰਘ ਦੀ ਬੇਟੀ ਆਰਤੀ ਰਾਓ ਨੂੰ ਸਿਹਤ ਵਿਭਾਗ ਅਤੇ ਮੈਡੀਕਲ ਸਿੱਖਿਆ ਅਤੇ ਆਯੂਸ਼ ਵਿਭਾਗ ਮਿ ਲਿਆ ਹੈ।

Exit mobile version