Home ਹਰਿਆਣਾ ਕਾਂਗਰਸੀ ਉਮੀਦਵਾਰ ਤੇ ਆਜ਼ਾਦ ਉਮੀਦਵਾਰ ਦੇ ਸਮਰਥਕਾਂ ਵਿਚਕਾਰ ਹੋਇਆ ਝਗੜਾ

ਕਾਂਗਰਸੀ ਉਮੀਦਵਾਰ ਤੇ ਆਜ਼ਾਦ ਉਮੀਦਵਾਰ ਦੇ ਸਮਰਥਕਾਂ ਵਿਚਕਾਰ ਹੋਇਆ ਝਗੜਾ

0

ਨੂਹ: ਹਰਿਆਣਾ ਵਿਚ ਅੱਜ ਵਿਧਾਨ ਸਭਾ ਚੋਣਾਂ (Assembly Elections) ਹਨ। ਸਾਰੇ 90 ਵਿਧਾਨ ਸਭਾ ਹਲਕਿਆਂ ਵਿੱਚ ਕੁੱਲ 1,031 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਵਿੱਚ 101 ਔਰਤਾਂ ਵੀ ਸ਼ਾਮਲ ਹਨ। ਇਨ੍ਹਾਂ ਵਿੱਚੋਂ 464 ਉਮੀਦਵਾਰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਵੋਟਿੰਗ ਲਈ ਕੁੱਲ 20,632 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਵੋਟਿੰਗ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।

ਨੂਹ ਜ਼ਿਲ੍ਹੇ ‘ਚ ਤਿੰਨ ਥਾਵਾਂ ‘ਤੇ ਵੋਟਿੰਗ ਦੌਰਾਨ ਝਗੜੇ ਹੋਏ। ਨੂਹ ਵਿਧਾਨ ਸਭਾ ਦੇ ਪਿੰਡ ਚੰਦੇਨੀ ਵਿੱਚ ਬੂਥ ਨੰਬਰ 57, 58 ਦੇ ਬਾਹਰ ਲੜਾਈ ਹੋਣ ਦੀ ਖ਼ਬਰ ਹੈ। ਇਸ ਦੇ ਨਾਲ ਹੀ ਪੁੰਨਾ ਵਿਧਾਨ ਸਭਾ ਦੀ ਪਿੰਡ ਖਵਾਜਾਲੀ ਕਲਾ ਅਤੇ ਗੁਲਾਲਤਾ ਵਿੱਚ ਕਾਂਗਰਸੀ ਉਮੀਦਵਾਰ ਅਤੇ ਆਜ਼ਾਦ ਉਮੀਦਵਾਰ ਰਹੀਸਾ ਖਾਨ ਦੇ ਸਮਰਥਕਾਂ ਵਿਚਕਾਰ ਝਗੜਾ ਹੋ ਗਿਆ। ਗੁਲਾਲਤਾ ‘ਚ ਲੋਕ ਛੱਤਾਂ ਤੋਂ ਪੱਥਰ ਸੁੱਟ ਰਹੇ ਹਨ, ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਜਿਸ ਵਿੱਚ ਕੁਝ ਲੋਕ ਛੱਤ ਤੋਂ ਪਥਰਾਅ ਕਰਦੇ ਨਜ਼ਰ ਆ ਰਹੇ ਹਨ।

 

ਚੋਣ ਕਮਿਸ਼ਨ ਮੁਤਾਬਕ ਦੁਪਹਿਰ 1 ਵਜੇ ਤੱਕ 36.69 ਫੀਸਦੀ ਲੋਕਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ। ਹੁਣ ਤੱਕ ਨੂਹ ਜ਼ਿਲ੍ਹੇ ‘ਚ ਵੋਟਿੰਗ ਦੀ ਸਭ ਤੋਂ ਤੇਜ਼ ਰਫਤਾਰ ਦੇਖਣ ਨੂੰ ਮਿਲੀ। ਹੁਣ ਤੱਕ ਇੱਥੇ 42.64 ਫੀਸਦੀ ਲੋਕਾਂ ਨੇ ਆਪਣੀ ਵੋਟ ਪਾਈ ਹੈ। ਇਸ ਤੋਂ ਇਲਾਵਾ ਸਭ ਤੋਂ ਮੱਠੀ ਰਫ਼ਤਾਰ ਪੰਚਕੂਲਾ ਵਿੱਚ ਦਰਜ ਕੀਤੀ ਗਈ। ਫਿਲਹਾਲ ਇੱਥੇ ਸਿਰਫ 25.89 ਫੀਸਦੀ ਲੋਕਾਂ ਨੇ ਹੀ ਵੋਟ ਪਾਈ ਹੈ। ਹਰਿਆਣਾ ਵਿਧਾਨ ਸਭਾ ਚੋਣਾਂ 2019 ‘ਚ 67.92 ਫੀਸਦੀ ਵੋਟਿੰਗ ਹੋਈ ਸੀ।

Exit mobile version