Home Sport IND vs ENG : ਲਾਰਡਸ ਟੈਸਟ ਦੇ ਪਹਿਲੇ ਤਿੰਨ ਦਿਨਾਂ ਲਈ MCC...

IND vs ENG : ਲਾਰਡਸ ਟੈਸਟ ਦੇ ਪਹਿਲੇ ਤਿੰਨ ਦਿਨਾਂ ਲਈ MCC ਨੇ ਘੱਟੋ-ਘੱਟ ਟਿਕਟ ਦੀ ਕੀਮਤ ਕੀਤੀ ਜਾਰੀ

0

ਸਪੋਰਟਸ ਡੈਸਕ : ਭਾਰਤ ਖ਼ਿਲਾਫ਼ ਅਗਲੇ ਸਾਲ ਹੋਣ ਵਾਲੇ ਲਾਰਡਸ ਟੈਸਟ ਦੇ ਪਹਿਲੇ ਤਿੰਨ ਦਿਨਾਂ ਲਈ ਮੈਰੀਲੇਬੋਨ ਕ੍ਰਿਕਟ ਕਲੱਬ  (The Marylebone Cricket Club) (ਐੱਮ. ਸੀ. ਸੀ.) ਨੇ ਘੱਟੋ-ਘੱਟ ਟਿਕਟ ਦੀ ਕੀਮਤ 90 ਯੂਰੋ (ਕਰੀਬ 8400 ਰੁਪਏ) ਰੱਖੀ ਗਈ ਹੈ, ਜਿਸ ਦੀ ਕਾਫੀ ਆਲੋਚਨਾ ਹੋ ਰਹੀ ਹੈ। ਮੁੱਖ ਸਟੈਂਡਾਂ ਲਈ ਟਿਕਟਾਂ ਦੀ ਕੀਮਤ 120 ਯੂਰੋ ਤੋਂ 175 ਯੂਰੋ (ਰੁਪਏ 11,200 ਤੋਂ 16,330 ਰੁਪਏ) ਹੈ।

ਆਲੋਚਕਾਂ ਦਾ ਕਹਿਣਾ ਹੈ ਕਿ ਇਸ ਸਾਲ ਸ੍ਰੀਲੰਕਾ ਖ਼ਿਲਾਫ਼ ਲਾਰਡਜ਼ ਟੈਸਟ ਦੌਰਾਨ ਵੀ ਕੁਝ ਅਹਿਮ ਸਟੈਂਡਾਂ ਲਈ ਟਿਕਟਾਂ ਦੀ ਕੀਮਤ 115 ਯੂਰੋ ਤੋਂ 140 ਯੂਰੋ (10,730 ਤੋਂ 13,065 ਰੁਪਏ) ਰੱਖੀ ਗਈ ਸੀ, ਜਿਸ ਕਾਰਨ ਕਈ ਸਟੈਂਡ ਖਾਲੀ ਸਨ। ਚੌਥੇ ਦਿਨ ਦਾ ਖੇਡ ਦੇਖਣ ਲਈ ਸਿਰਫ਼ 9000 ਟਿਕਟਾਂ ਹੀ ਵਿਕੀਆਂ ਸਨ, ਜੋ ਕਿ ਸਟੇਡੀਅਮ ਦੀ ਸਮਰੱਥਾ ਦੇ ਇੱਕ ਤਿਹਾਈ ਤੋਂ ਵੀ ਘੱਟ ਸੀ।

ਹਾਲਾਂਕਿ ਆਲੋਚਨਾ ਤੋਂ ਬਾਅਦ ਐਮ.ਸੀ.ਸੀ ਨੂੰ ਚਾਹ ਤੋਂ ਬਾਅਦ ਦੀਆਂ ਟਿਕਟਾਂ ਦੀਆਂ ਕੀਮਤਾਂ ਨੂੰ 15 ਯੂਰੋ (1400 ਰੁਪਏ) ਅਤੇ 5 ਯੂਰੋ (470 ਰੁਪਏ) (ਅੰਡਰ-16 ਲਈ) ਕਰਨਾ ਪਿਆ ਸੀ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਮੈਚ ਤੋਂ ਬਾਅਦ ਇੰਗਲੈਂਡ ਦੇ ਕਪਤਾਨ ਓਲੀ ਪੋਪ ਨੇ ਕਿਹਾ ਸੀ, ‘ਇਹ ਟੈਸਟ ਮੈਚ ਲਈ ਚੰਗਾ ਦਿਨ ਸੀ, ਪਰ ਇਹ ਬਦਕਿਸਮਤੀ ਦੀ ਗੱਲ ਸੀ ਕਿ ਸਟੇਡੀਅਮ ਪੂਰਾ ਭਿਰਆ ਹੋਿੲਆ ਨਹੀਂ ਸੀ।’

ਐਮ.ਸੀ.ਸੀ ਦੇ ਮੁੱਖ ਕਾਰਜਕਾਰੀ ਅਤੇ ਸਕੱਤਰ ਜੀ ਲਵੇਂਦਰ ਨੇ ਕਿਹਾ ਕਿ ਅਸੀਂ ਚੌਥੇ ਦਿਨ ਟਿਕਟ ਮੁੱਲ ਨੀਤੀ ਦਾ ਮੁੜ ਮੁਲਾਂਕਣ ਕਰਾਂਗੇ। ਭਾਰਤ ਦੇ ਖ਼ਿਲਾਫ਼ ਮੈਚ ਦੇ ਚੌਥੇ ਦਿਨ ਦੇ ਖੇਡ ਲਈ 90 ਯੂਰੋ (8400 ਰੁਪਏ) ਤੋਂ ਲੈ ਕੇ 150 ਯੂਰੋ (14000 ਰੁਪਏ) ਤੱਕ ਦੀਆਂ ਟਿਕਟਾਂ ਦੀ ਵਿਵਸਥਾ ਹੋਵੇਗੀ।

ਐਮ.ਸੀ.ਸੀ ਦੀ ਦਲੀਲ ਹੈ ਕਿ ਅੰਗਰੇਜ਼ੀ ਟੈਸਟ ਕੈਲੰਡਰ ਵਿੱਚ ਭਾਰਤ ਆਸਟ੍ਰੇਲੀਆ ਤੋਂ ਬਾਅਦ ਦੂਜੀ ਸਭ ਤੋਂ ਵੱਡੀ ਮਹਿਮਾਨ ਟੀਮ ਹੈ। ਇਸ ਕਾਰਨ ਟਿਕਟਾਂ ਦੀਆਂ ਕੀਮਤਾਂ ਉੱਚੀਆਂ ਰਹਿ ਸਕਦੀਆਂ ਹਨ। ਲਾਰਡਸ ਵਿੱਚ ਹੋਣ ਵਾਲੇ ਡਬਲ.ਯੂ.ਟੀ.ਸੀ ਫਾਈਨਲ 2025 ਲਈ ਟਿਕਟ ਦੀ ਕੀਮਤ ਵੀ 70 ਯੂਰੋ (6530 ਰੁਪਏ) ਤੋਂ 130 ਯੂਰੋ (12130 ਰੁਪਏ) ਤੈਅ ਕੀਤੀ ਗਈ ਹੈ।

ਇਸ ਦੇ ਨਾਲ ਹੀ 2025 ‘ਚ ਇੰਗਲੈਂਡ ਅਤੇ ਭਾਰਤ ਦੀ ਮਹਿਲਾ ਟੀਮ ਵਿਚਾਲੇ ਹੋਣ ਵਾਲੇ ਵਨਡੇ ਮੈਚ ਦੀ ਟਿਕਟ ਵੀ 25 ਯੂਰੋ (2330 ਰੁਪਏ) ਤੋਂ 45 ਯੂਰੋ (4200 ਰੁਪਏ) ਤੈਅ ਕੀਤੀ ਗਈ ਹੈ, ਜੋ ਸਿਰਫ ਲਾਰਡਸ ‘ਚ ਖੇਡਿਆ ਜਾਵੇਗਾ।

Exit mobile version