Home ਮਨੋਰੰਜਨ ਫਿਲਮ ਨਿਰਮਾਤਾ ਅਲੀ ਅੱਬਾਸ ਜ਼ਫਰ ਖ਼ਿਲਾਫ਼ ਕਰੋੜ ਰੁਪਏ ਦੀ ਧੋਖਾਧੜੀ ਦਾ ਲਗਾਇਆ...

ਫਿਲਮ ਨਿਰਮਾਤਾ ਅਲੀ ਅੱਬਾਸ ਜ਼ਫਰ ਖ਼ਿਲਾਫ਼ ਕਰੋੜ ਰੁਪਏ ਦੀ ਧੋਖਾਧੜੀ ਦਾ ਲਗਾਇਆ ਗਿਆ ਦੋਸ਼

0

ਮੁੰਬਈ : ਫਿਲਮ ਨਿਰਮਾਤਾ ਅਲੀ ਅੱਬਾਸ ਜ਼ਫਰ  (Ali Abbas Zafar) ਖ਼ਿਲਾਫ਼ ਹਾਲ ਹੀ ‘ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਹ ਸ਼ਿਕਾਇਤ ਪੂਜਾ ਇੰਟਰਟੇਨਮੈਂਟ ਦੇ ਸੰਸਥਾਪਕ ਅਤੇ ਮਸ਼ਹੂਰ ਫਿਲਮ ਨਿਰਮਾਤਾ ਵਾਸੂ ਭਗਨਾਨੀ ਅਤੇ ਜੈਕੀ ਭਗਨਾਨੀ ਨੇ ਦਰਜ ਕਰਵਾਈ ਹੈ। ਵਾਸੂ ਭਗਨਾਨੀ ਅਤੇ ਜੈਕੀ ਭਗਨਾਨੀ ਨੇ ਅਲੀ ਅੱਬਾਸ ਜ਼ਫਰ ‘ਤੇ ਮਨੀ ਲਾਂਡਰਿੰਗ ਦਾ ਦੋਸ਼ ਲਗਾਇਆ ਹੈ।

ਨਿਰਮਾਤਾਵਾਂ ਨੇ ਅਲੀ ਅੱਬਾਸ ਜ਼ਫਰ ‘ਤੇ ‘ਬੜੇ ਮੀਆਂ ਛੋਟੇ ਮੀਆਂ’ ਦੀ ਸ਼ੂਟਿੰਗ ਦੌਰਾਨ ਅਬੂ ਧਾਬੀ ਦੇ ਅਧਿਕਾਰੀਆਂ ਤੋਂ ਲਈ ਗਈ ਸਬਸਿਡੀ ਦੀ ਰਕਮ ਗਬਨ ਕਰਨ ਦਾ ਦੋਸ਼ ਲਗਾਇਆ ਹੈ। 3 ਸਤੰਬਰ ਨੂੰ ਦਰਜ ਐਫ.ਆਈ.ਆਰ ‘ਚ ਦਾਅਵਾ ਕੀਤਾ ਗਿਆ ਹੈ ਕਿ ਅਲੀ ਅੱਬਾਸ ਜ਼ਫਰ ‘ਤੇ 9.50 ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼ ਹੈ।

ਇਸ ਤੋਂ ਪਹਿਲਾਂ ਅਲੀ ਅੱਬਾਸ ਨੇ ਨਿਰਮਾਤਾਵਾਂ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਸੀ। ਬਡੇ ਮੀਆਂ ਛੋਟੇ ਮੀਆਂ ਦੇ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਨੇ ਪੂਜਾ ਇੰਟਰਟੇਨਮੈਂਟ ਦੇ ਮਾਲਕਾਂ ‘ਤੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੇ ਫਿਲਮ ਨਿਰਦੇਸ਼ਨ ਲਈ 7.30 ਕਰੋੜ ਰੁਪਏ ਫੀਸ ਦੇ ਤੌਰ ‘ਤੇ ਅਦਾ ਕੀਤੀ ਸੀ ਪਰ ਨਿਰਮਾਤਾਵਾਂ ਨੇ ਉਨ੍ਹਾਂ ਨੂੰ ਇਹ ਰਕਮ ਨਹੀਂ ਦਿੱਤੀ। ਇਕ ਵੈੱਬ ਪੋਰਟਲ ਦੀ ਰਿਪੋਰਟ ਮੁਤਾਬਕ ਅਲੀ ਅੱਬਾਸ ਜ਼ਫਰ ਨੇ ਡਾਇਰੈਕਟਰਜ਼ ਐਸੋਸੀਏਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਉਨ੍ਹਾਂ ਨੂੰ ਇਸ ਮਾਮਲੇ ‘ਚ ਦਖਲ ਦੇਣ ਦੀ ਅਪੀਲ ਕੀਤੀ ਸੀ।

ਅਲੀ ਅੱਬਾਸ ਜ਼ਫਰ ਦੀ ਸ਼ਿਕਾਇਤ ਤੋਂ ਬਾਅਦ ਫੈਡਰੇਸ਼ਨ ਆਫ ਵੈਸਟਰਨ ਇੰਡੀਅਨ ਸਿਨੇ ਇੰਪਲਾਈਜ਼ ਨੇ ਵਾਸੂ ਭਗਨਾਨੀ ਨੂੰ ਪੱਤਰ ਲਿਖ ਕੇ ਉਨ੍ਹਾਂ ਤੋਂ ਸਪੱਸ਼ਟੀਕਰਨ ਮੰਗਿਆ ਹੈ। ਹਾਲਾਂਕਿ, ਪੂਜਾ ਇੰਟਰਟੇਨਮੈਂਟ ਨੇ ਅਲੀ ਅੱਬਾਸ ਦੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ। ਪ੍ਰੋਡਕਸ਼ਨ ਹਾਊਸ ਤੋਂ ਬਿਆਨ ਜਾਰੀ ਕਰਦੇ ਹੋਏ, ਕਿਹਾ- ‘ਜਿਵੇਂ ਕਿ ਬੀ.ਐਮ.ਸੀ.ਐਮ ਫਿਲਮਸ ਲਿ ਮਿਟੇਡ ਦੁਆਰਾ ਸਾਨੂੰ ਦੱਸਿਆ ਗਿਆ ਹੈ, ਦਾਅਵਾ ਕੀਤਾ ਗਿਆ ਬਕਾਇਆ ਸਹੀ ਦਾਅਵਾ ਨਹੀਂ ਹੈ ਅਤੇ ਵੱਖ-ਵੱਖ ਸੈੱਟ-ਆਫ ਲਈ ਜਵਾਬਦੇਹ ਹਨ।’

Exit mobile version