Home ਪੰਜਾਬ ਟਰੈਫਿਕ ਪੁਲਿਸ ਨੇ ਫਰਜ਼ੀ ਨੰਬਰ ਵਾਲੇ ਵਾਹਨ ਦਾ ਕੀਤਾ ਚਲਾਨ

ਟਰੈਫਿਕ ਪੁਲਿਸ ਨੇ ਫਰਜ਼ੀ ਨੰਬਰ ਵਾਲੇ ਵਾਹਨ ਦਾ ਕੀਤਾ ਚਲਾਨ

0

ਲੁਧਿਆਣਾ : ਟਰੈਫਿਕ ਪੁਲਿਸ (Traffic police) ਨੇ ਫਰਜ਼ੀ ਨੰਬਰ ਵਾਲੇ ਵਾਹਨ ਦਾ ਚਲਾਨ ਕੀਤਾ। ਜਦੋਂ ਇਹ ਸੁਨੇਹਾ ਗੱਡੀ ਦੇ ਨੰਬਰ ’ਤੇ ਪੁੱਜਾ ਤਾਂ ਅਸਲ ਵਾਹਨ ਨੰਬਰ ਦੇ ਮਾਲਕ ਨੂੰ ਪਤਾ ਲੱਗਾ ਅਤੇ ਉਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਡਿੰਪਲ ਸਿੰਘ ਦੀ ਸ਼ਿਕਾਇਤ ’ਤੇ ਜਗਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਡਿੰਪਲ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਨੂੰ ਸੁਨੇਹਾ ਮਿਲਿਆ ਸੀ ਕਿ ਉਸ ਦੀ ਕਾਰ ਦਾ ਵਰਧਮਾਨ ਚੌਕ ‘ਤੇ ਚਲਾਨ ਕੀਤਾ ਗਿਆ ਹੈ, ਹਾਲਾਂਕਿ ਉਸ ਦੀ ਕਾਰ ਉਸ ਦੇ ਕੋਲ ਸੀ। ਉਹ ਵਰਧਮਾਨ ਚੌਕ ਤੱਕ ਵੀ ਨਹੀਂ ਗਿਆ ਸੀ। ਉਹ ਸੁਨੇਹਾ ਮਿਲਣ ਤੋਂ ਬਾਅਦ ਉਹ ਤੁਰੰਤ ਸਮਰਾਲਾ ਚੌਂਕ ਵਿਖੇ ਗਏ ਅਤੇ ਉੱਥੇ ਮੌਜੂਦ ਟ੍ਰੈਫਿਕ ਪੁਲਿਸ ਤੋਂ ਉਸ ਚਲਾਨ ਬਾਰੇ ਪਤਾ ਕੀਤਾ। ਉਸ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਪੁਲਿਸ ਵੱਲੋਂ ਇੱਕ ਹੋਰ ਵਾਹਨ ਦਾ ਚਲਾਨ ਕੀਤਾ ਗਿਆ ਸੀ। ਉਸ ਦੀ ਕਾਰ ਦੀ ਨੰਬਰ ਪਲੇਟ ਲੱਗੀ ਹੋਈ ਸੀ। ਡਿੰਪਲ ਨੇ ਪੁਲਿਸ ਨੂੰ ਦੱਸਿਆ ਕਿ ਕਿਸੇ ਨੇ ਉਸਦੀ ਕਾਰ ਦੀ ਨੰਬਰ ਪਲੇਟ ਦੀ ਦੁਰਵਰਤੋਂ ਕੀਤੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਕਤ ਚਲਾਨ ਜਗਜੀਤ ਸਿੰਘ, ਜੋ ਕਿ ਕੂੰਮ ਕਲਾਂ ਦਾ ਰਹਿਣ ਵਾਲਾ ਹੈ, ਦੇ ਨਾਮ ‘ਤੇ ਜਾਰੀ ਕੀਤਾ ਗਿਆ ਸੀ। ਪੁਲਿਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Exit mobile version