Home ਦੇਸ਼ ਮੇਰਠ ‘ਚ ਤਿੰਨ ਮੰਜ਼ਿਲਾ ਇਮਾਰਤ ਡਿੱਗਣ ਕਾਰਨ 10 ਲੋਕਾਂ ਦੀ ਹੋਈ ਮੌਤ

ਮੇਰਠ ‘ਚ ਤਿੰਨ ਮੰਜ਼ਿਲਾ ਇਮਾਰਤ ਡਿੱਗਣ ਕਾਰਨ 10 ਲੋਕਾਂ ਦੀ ਹੋਈ ਮੌਤ

0

ਮੇਰਠ: ਮੇਰਠ ਵਿੱਚ ਇੱਕ ਪੁਰਾਣੀ ਖਸਤਾਹਾਲ ਤਿੰਨ ਮੰਜ਼ਿਲਾ ਇਮਾਰਤ ਢਹਿ ਗਈ। ਹਾਦਸੇ ਸਮੇਂ ਇੱਕੋ ਪਰਿਵਾਰ ਦੇ 15 ਲੋਕ ਮੌਜੂਦ ਸਨ, ਜਿਨ੍ਹਾਂ ਵਿੱਚੋਂ 10 ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਘਰ ਦੇ ਹੇਠਾਂ ਇੱਕ ਡੇਅਰੀ ਸੀ ਜਿਸ ਵਿੱਚ ਕਈ ਪਸ਼ੂ ਬੰਨ੍ਹੇ ਹੋਏ ਸਨ, ਉਹ ਵੀ ਮਲਬੇ ਹੇਠਾਂ ਦੱਬੇ ਹੋਏ ਹਨ। ਰਾਹਤ ਅਤੇ ਬਚਾਅ ਟੀਮ ਨੇ ਦਸ ਲਾਸ਼ਾਂ ਬਰਾਮਦ ਕੀਤੀਆਂ ਹਨ।

ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ‘ਚ 6 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 5 ਲੋਕ ਅਜੇ ਵੀ ਮਲਬੇ ਹੇਠਾਂ ਦੱਬੇ ਹੋਏ ਹਨ। ਮੇਰਠ ਦੇ ਜ਼ਿਲ੍ਹਾ ਮੈਜਿਸਟਰੇਟ ਦੀਪਕ ਮੀਨਾ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਘਰ ਵਿੱਚ ਕਰੀਬ 15 ਲੋਕ ਮੌਜੂਦ ਸਨ। ਸਾਰੇ ਮਲਬੇ ਹੇਠਾਂ ਦੱਬ ਗਏ। ਮਲਬੇ ‘ਚੋਂ 10 ਲਾਸ਼ਾਂ ਨੂੰ ਕੱਢ ਲਿਆ ਗਿਆ ਹੈ ਅਤੇ ਬਾਕੀ 05 ਲੋਕਾਂ ਨੂੰ ਬਚਾ ਲਿਆ ਗਿਆ ਹੈ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਘਰ ਵਿੱਚ ਇੱਕੋ ਪਰਿਵਾਰ ਦੇ 15 ਲੋਕ ਮੌਜੂਦ ਸਨ। ਘਰ ਕਾਫੀ ਪੁਰਾਣਾ ਸੀ ਅਤੇ ਲਗਾਤਾਰ ਪੈ ਰਹੇ ਮੀਂਹ  ਦਾ ਘਰ ‘ਤੇ ਕਾਫੀ ਅਸਰ ਪਿਆ ਸੀ। ਜ਼ੋਰਦਾਰ ਧਮਾਕੇ ਨਾਲ ਤਿੰਨ ਮੰਜ਼ਿਲਾ ਮਕਾਨ ਅਚਾਨਕ ਢਹਿ ਗਿਆ। ਘਰ ਦੀ ਹੇਠਲੀ ਮੰਜ਼ਿਲ ‘ਤੇ ਡੇਅਰੀ ਚਲਾਈ ਜਾਂਦੀ ਸੀ। ਇਸ ਹਾਦਸੇ ਵਿੱਚ ਦਰਜਨਾਂ ਪਸ਼ੂ ਵੀ ਮਲਬੇ ਹੇਠ ਦੱਬ ਗਏ। ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗੇਗਾ। ਘਰ ਦੇ ਮਾਲਕ ਦੀ ਪਛਾਣ ਅਲਾਉਦੀਨ ਵਜੋਂ ਹੋਈ ਹੈ। ਉਹ ਇਮਾਰਤ ਵਿੱਚ ਇੱਕ ਡੇਅਰੀ ਚਲਾਉਂਦਾ ਸੀ।

ਇਸ ਹਾਦਸੇ ਦਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਵੀ ਨੋਟਿਸ ਲਿਆ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਮੌਕੇ ‘ਤੇ ਪਹੁੰਚ ਕੇ ਰਾਹਤ ਕਾਰਜ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਜ਼ਖਮੀਆਂ ਦੇ ਇਲਾਜ ਲਈ ਵੀ ਨਿਰਦੇਸ਼ ਦਿੱਤੇ ਹਨ, ਜ਼ਿਲ੍ਹਾ ਮੈਜਿਸਟਰੇਟ ਦੀਪਕ ਮੀਨਾ ਦੇ ਅਨੁਸਾਰ, ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨ.ਡੀ.ਆਰ.ਐਫ.) ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸ.ਡੀ.ਆਰ.ਐਫ.) ਦੀਆਂ ਟੀਮਾਂ ਮੌਕੇ ‘ਤੇ ਬਚਾਅ ਕਾਰਜ ਵਿੱਚ ਲੱਗੀਆਂ ਹੋਈਆਂ ਹਨ।

Exit mobile version