Home ਪੰਜਾਬ ਸਾਕਸ਼ੀ ਸਾਹਨੀ ਬਣੀ ਅੰਮ੍ਰਿਤਸਰ ਦੀ ਪਹਿਲੀ ਵੁਮੈਨ ਡਿਪਟੀ ਕਮਿਸ਼ਨਰ

ਸਾਕਸ਼ੀ ਸਾਹਨੀ ਬਣੀ ਅੰਮ੍ਰਿਤਸਰ ਦੀ ਪਹਿਲੀ ਵੁਮੈਨ ਡਿਪਟੀ ਕਮਿਸ਼ਨਰ

0

ਅੰਮ੍ਰਿਤਸਰ : ਪੰਜਾਬ ਸਰਕਾਰ (The Punjab Government) ਨੇ 38 ਆਈ.ਏ.ਐਸ. ਅਧਿਕਾਰੀਆਂ ਅਤੇ ਇੱਕ ਪੀ.ਸੀ.ਐਸ. ਅਧਿਕਾਰੀ ਦਾ ਤਬਾਦਲਾ ਕੀਤਾ ਹੈ । ਜਿਸ ਵਿੱਚ 2014 ਬੈਚ ਦੀ ਵੁਮੈਨ ਆਈ.ਏ.ਐਸ. ਅਫਸਰ ਸਾਕਸ਼ੀ ਸਾਹਨੀ (Women IAS Officer Sakshi Sahni) ਅੰਮ੍ਰਿਤਸਰ ਦੀ ਪਹਿਲੀ ਵੁਮੈਨ ਡਿਪਟੀ ਕਮਿਸ਼ਨਰ ਬਣ ਗਏ ਹਨ।

ਇਸ ਤੋਂ ਪਹਿਲਾਂ ਸਾਕਸ਼ੀ ਸਾਹਨੀ ਨੂੰ ਪਟਿਆਲਾ ਦੀ ਪਹਿਲੀ ਵੁਮੈਨ ਡਿਪਟੀ ਕਮਿਸ਼ਨਰ ਬਣਨ ਦਾ ਮਾਣ ਹਾਸਲ ਹੋਇਆ ਸੀ। ਪਟਿਆਲਾ ਵਿਚ ਸਾਲ 2023 ਵਿਚ ਆਏ ਭਿਆਨਕ ਹੜ੍ਹਾਂ ਦੌਰਾਨ ਸਾਰੀ ਸਾਰੀ ਰਾਤ ਫੀਲਡ ਵਿਚ ਕੰਮ ਕਰ ਕੇ ਉਹਨਾਂ ਨੇ ਆਪਣੀ ਨਿਵੇਕਲੀ ਤੇ ਵਿਲੱਖਣ ਪਛਾਣ ਬਣਾਈ ਸੀ ਜਿਸਦੀ ਹਰ ਪਾਸੋਂ ਸ਼ਲਾਘਾ ਹੋਈ ਸੀ।

ਅੰਮ੍ਰਿਤਸਰ ਤਬਾਦਲੇ ਤੋਂ ਪਹਿਲਾਂ ਉਹ ਲੁਧਿਆਣਾ ਵਿਚ ਤਾਇਨਾਤ ਸਨ ਬਤੌਰ ਡੀ.ਸੀ
ਪੰਜਾਬ ਵਿਚ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਦੇ ਕਾਰਜਕਾਲ ਦੌਰਾਨ ਪਹਿਲੀ ਵਾਰ ਇਹ ਵੇਖਣ ਨੂੰ ਮਿਲ ਰਿਹਾ ਹੈ ਕਿ ਵੱਡੀ ਗਿਣਤੀ ਵਿਚ ਵੁਮੈਨ ਆਈ.ਏ.ਐਸ. ਅਤੇ ਆਈ.ਪੀ.ਐਸ. ਅਫਸਰ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਦੇ ਅਹੁਦੇ ’ਤੇ ਨਿਯੁਕਤ ਹੋਈਆਂ ਹਨ।

Exit mobile version