Home ਦੇਸ਼ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਨੂੰ ਮਾਤਾ-ਪਿਤਾ ਬਣਨ ‘ਤੇ ਵਧਾਈ ਦੇਣ ਪਹੁੰਚੇ...

ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਨੂੰ ਮਾਤਾ-ਪਿਤਾ ਬਣਨ ‘ਤੇ ਵਧਾਈ ਦੇਣ ਪਹੁੰਚੇ ਕਿੰਗ ਖਾਨ

0

ਮੁੰਬਈ : ਅਦਾਕਾਰ ਸ਼ਾਹਰੁਖ ਖਾਨ (Actor Shah Rukh Khan) ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੂੰ ਮਾਤਾ-ਪਿਤਾ ਬਣਨ ‘ਤੇ ਵਧਾਈ ਦੇਣ ਲਈ ਮੁੰਬਈ ਦੇ ਸਰ ਐਚ.ਐਨ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਪਹੁੰਚੇ। ਹਾਲ ਹੀ ਵਿੱਚ ਦੀਪਿਕਾ ਅਤੇ ਰਣਵੀਰ ਦੇ ਘਰ ਕਿਲਕਾਰੀ ਗੂੰਜੀ ਹੈ ।ਉਨ੍ਹਾਂ ਨੇ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਹੈੈ। ਦੀਪਿਕਾ ਪਾਦੁਕੋਣ ਨੇ 8 ਸਤੰਬਰ ਨੂੰ ਬੇਟੀ ਨੂੰ ਜਨਮ ਦਿੱਤਾ ਹੈ।

ਇਸ ਖ਼ਬਰ ਦੀ ਅਧਿਕਾਰਤ ਤੌਰ ‘ਤੇ ਜੋੜੇ ਨੇ ਇੰਸਟਾਗ੍ਰਾਮ ਪੋਸਟ ਰਾਹੀਂ ਪੁਸ਼ਟੀ ਕੀਤੀ ਹੈ। ਬੱਚੀ ਦੇ ਆਉਣ ਤੋਂ ਬਾਅਦ, ਕਈ ਮਸ਼ਹੂਰ ਹਸਤੀਆਂ ਅਤੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਖੁਸ਼ੀ ਦੀ ਖ਼ਬਰ ‘ਤੇ ਵਧਾਈ ਦੇਣ ਲਈ ਸੋਸ਼ਲ ਮੀਡੀਆ ‘ਤੇ ਪੋਸਟਾਂ ਸਾਂਝੀਆਂ ਕੀਤੀਆਂ। ਅਨੁਸ਼ਕਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ‘ਤੇ ਪੋਸਟ ਕਰਕੇ ਦੀਪਿਕਾ ਨੂੰ ਵਧਾਈ ਦਿੱਤੀ ਹੈ। ਬਾਲੀਵੁੱਡ ਦੀਆਂ ਹੋਰ ਹਸਤੀਆਂ ਨੇ ਵੀ ਦੀਪਿਕਾ ਅਤੇ ਰਣਵੀਰ ਨੂੰ ਵਧਾਈ ਦਿੱਤੀ ਹੈ।

Exit mobile version