Home ਪੰਜਾਬ ਸ਼ਰੇਆਮ ਕੁਝ ਨੌਜ਼ਵਾਨਾਂ ਨੇ ਇੱਕ ਨੋਜ਼ਵਾਨ ਦੇ ਦਿਲ ‘ਚ ਚਾਕੂ ਮਾਰ ਕੇ...

ਸ਼ਰੇਆਮ ਕੁਝ ਨੌਜ਼ਵਾਨਾਂ ਨੇ ਇੱਕ ਨੋਜ਼ਵਾਨ ਦੇ ਦਿਲ ‘ਚ ਚਾਕੂ ਮਾਰ ਕੇ ਕੀਤਾ ਕਤਲ

0

ਪੰਜਾਬ : ਪੰਜਾਬ ਵਿੱਚ ਹਰ ਰੋਜ਼ ਸ਼ਰਾਰਤੀ ਅਨਸਰ ਕੋਈ ਨਾ ਕੋਈ ਵਾਰਦਾਤ ਕਰਦੇ ਰਹਿੰਦੇ ਹਨ। ਇਸ ਦੌਰਾਨ ਸ਼ਹਿਰ ਵਿੱਚ ਗੁੰਡਾਗਰਦੀ ਉਸ ਸਮੇਂ ਹੱਦ ਤੱਕ ਪਹੁੰਚ ਗਈ ਜਦੋਂ ਕੁਝ ਨੌਜ਼ਵਾਨਾਂ ਨੇ ਬਾਜ਼ਾਰ ਵਿੱਚ ਇੱਕ ਨੌਜਵਾਨ ਦਾ ਪਿੱਛਾ ਕਰਕੇ ਉਸ ਨੂੰ ਘੇਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਕਰਨ (22) ਵਾਸੀ ਓਮ ਪ੍ਰਕਾਸ਼ ਵਾਸੀ ਬਾਬੂ ਸਿੰਘ ਕਲੋਨੀ ਵਜੋਂ ਹੋਈ ਹੈ। ਉਸ ਨੇ ਹਾਲ ਹੀ ਵਿੱਚ ਆਪਣੀ ਪੜ੍ਹਾਈ ਪੂਰੀ ਕੀਤੀ ਸੀ ਅਤੇ ਰੁਜ਼ਗਾਰ ਦੀ ਤਲਾਸ਼ ਵਿੱਚ ਸੀ। ਸਾਰੀ ਘਟਨਾ ਸੀ.ਸੀ.ਟੀ.ਵੀ ਵਿੱਚ ਕੈਦ ਹੋ ਗਈ।

ਜਾਣਕਾਰੀ ਅਨੁਸਾਰ ਕਰਨ ਆਪਣੇ ਇਕ ਸਾਥੀ ਨਾਲ ਮੋਟਰਸਾਈਕਲ ‘ਤੇ ਆ ਰਿਹਾ ਸੀ, ਜਦੋਂ ਕਾਤਲਾਂ ‘ਚੋਂ ਇਕ ਨੇ ਕਰਨ ਨੂੰ ਚੱਲਦੇ ਮੋਟਰਸਾਈਕਲ ਤੋਂ ਹੇਠਾਂ ਸੁੱਟ ਦਿੱਤਾ ਅਤੇ ਉਸ ‘ਤੇ ਹਮਲਾ ਕਰ ਦਿੱਤਾ। ਇਨ੍ਹਾਂ ਵਿੱਚੋਂ ਇੱਕ ਲੜਕੇ ਨੇ ਉਸ ਦੇ ਦਿਲ ਵਿੱਚ ਚਾਕੂ ਨਾਲ ਵਾਰ ਕਰ ਦਿੱਤਾ। ਇਸ ਕਾਰਨ ਕਰਨ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਦੋਸ਼ੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ।  ਖੂਨ ਨਾਲ ਲੱਥਪੱਥ ਕਰਨ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੂਜੇ ਪਾਸੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Exit mobile version