Home ਪੰਜਾਬ ਅੱਜ ਤੋਂ ਫਿਰ ਬਦਲ ਜਾਵੇਗਾ ਮੌਸਮ, ਪੰਜਾਬ ਦੇ 5 ਜ਼ਿਲ੍ਹਿਆਂ ‘ਚ ਯੈਲੋ...

ਅੱਜ ਤੋਂ ਫਿਰ ਬਦਲ ਜਾਵੇਗਾ ਮੌਸਮ, ਪੰਜਾਬ ਦੇ 5 ਜ਼ਿਲ੍ਹਿਆਂ ‘ਚ ਯੈਲੋ ਅਲਰਟ ਕੀਤਾ ਗਿਆ ਜਾਰੀ

0

ਲੁਧਿਆਣਾ : ਪੰਜਾਬ ਵਿੱਚ ਮੀਂਹ ਨੂੰ ਲੈ ਕੇ ਫਲੈਸ਼ ਅਲਰਟ ਜਾਰੀ ਕੀਤਾ ਗਿਆ ਹੈ। ਅੱਜ ਸੂਬੇ ਭਰ ਵਿੱਚ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਪੰਜਾਬ ਦੇ 5 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ (Yellow Alert) ਜਾਰੀ ਕੀਤਾ ਗਿਆ ਹੈ। ਜ਼ਿਲ੍ਹਾ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਫਤਹਿਗੜ੍ਹ ਸਾਹਿਬ, ਰੂਪਨਗਰ ਅਤੇ ਐੱਸ.ਏ.ਐੱਸ. ਸ਼ਹਿਰ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਸੂਬੇ ਵਿੱਚ ਰਾਤ ਤੋਂ ਹੀ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਕੱਲ੍ਹ ਸ਼ਾਮ ਤੱਕ ਐਸ.ਬੀ.ਐਸ ਨਗਰ ਵਿੱਚ 12 ਮਿਲੀਮੀਟਰ, ਰੋਪੜ ਵਿੱਚ 9, ਮੋਗਾ ਵਿੱਚ 3.5 ਅਤੇ ਅੰਮ੍ਰਿਤਸਰ ਵਿੱਚ 1.2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।

ਇਸ ਵਾਰ ਪੂਰੇ ਸੀਜ਼ਨ ਦੌਰਾਨ ਮਾਨਸੂਨ ਸੁਸਤ ਰਿਹਾ ਹੈ ਪਰ ਪਿਛਲੇ ਹਫ਼ਤੇ ਤੋਂ ਸੂਬੇ ਵਿੱਚ ਚੰਗੀ ਬਾਰਿਸ਼ ਹੋਈ ਹੈ। 22 ਤੋਂ 28 ਅਗਸਤ ਤੱਕ ਪੰਜਾਬ ਵਿੱਚ 33.2 ਮਿਲੀਮੀਟਰ ਬਾਰਿਸ਼ ਹੋਈ, ਜੋ ਕਿ ਆਮ ਨਾਲੋਂ 18 ਫੀਸਦੀ ਵੱਧ ਹੈ। ਜਦੋਂ ਕਿ 1 ਜੂਨ ਤੋਂ 28 ਅਗਸਤ ਤੱਕ ਦੇ ਪੂਰੇ ਸੀਜ਼ਨ ਵਿੱਚ ਪੰਜਾਬ ਵਿੱਚ ਸਿਰਫ਼ 250 ਐਮ.ਐਮ ਮੀਂਹ ਹੀ ਪਿਆ ਹੈ, ਜੋ ਕਿ ਆਮ ਨਾਲੋਂ 29 ਫੀਸਦੀ ਘੱਟ ਹੈ।

ਅੱਜ ਤੋਂ ਫਿਰ ਬਦਲ ਜਾਵੇਗਾ ਮੌਸਮ 

ਇਸ ਦੇ ਨਾਲ ਹੀ ਮੌਸਮ ਵਿਭਾਗ ਦਾ ਮੰਨਣਾ ਹੈ ਕਿ ਅੱਜ ਤੋਂ ਮੌਸਮ ਇੱਕ ਵਾਰ ਫਿਰ ਕਰਵਟ ਲਵੇਗਾ। ਮੌਸਮ ਵਿਭਾਗ ਦਾ ਮੰਨਣਾ ਹੈ ਕਿ ਸੂਬੇ ਵਿੱਚ ਇੱਕ ਵਾਰ ਫਿਰ ਮੌਸਮ ਖੁਸ਼ਗਵਾਰ ਰਹੇਗਾ। ਸੂਬੇ ‘ਚ ਪਿਛਲੇ ਇਕ ਹਫਤੇ ‘ਚ ਚੰਗੀ ਬਾਰਿਸ਼ ਹੋਈ ਹੈ, ਜਿਸ ਕਾਰਨ ਤਾਪਮਾਨ ‘ਚ ਵੀ ਗਿਰਾਵਟ ਆਈ ਹੈ।

Exit mobile version