Home ਦੇਸ਼ ਸ਼੍ਰੀ ਅਮਰਨਾਥ ਯਾਤਰਾ ਦੇ ਸ਼ਰਧਾਲੂਆਂ ਲਈ ਅਹਿਮ ਖ਼ਬਰ

ਸ਼੍ਰੀ ਅਮਰਨਾਥ ਯਾਤਰਾ ਦੇ ਸ਼ਰਧਾਲੂਆਂ ਲਈ ਅਹਿਮ ਖ਼ਬਰ

0

ਜੰਮੂ : ਸ਼੍ਰੀ ਅਮਰਨਾਥ ਯਾਤਰਾ ਦੇ ਸ਼ਰਧਾਲੂਆਂ ਲਈ ਜੰਮੂ ਕਸ਼ਮੀਰ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਬੱਸ ਸੇਵਾ ਮੁਹੱਈਆ ਕਰਵਾਏਗੀ। ਯਾਤਰਾ ਦੀ ਮਿਆਦ ਦੌਰਾਨ ਜੰਮੂ, ਭਗਵਤੀ ਨਗਰ, ਪਹਿਲਗਾਮ ਤੇ ਬਾਲਟਾਲ ਰੂਟਾਂ ਵਿਚ ਕਾਰਪੋਰੇਸ਼ਨ ਦੀਆਂ ਤਕਰੀਬਨ 200 ਬੱਸਾਂ ਚਲਾਈਆਂ ਜਾਣਗੀਆਂ ਤਾਂ ਜੋ ਸ਼ਰਧਾਲੂਆਂ ਨੂੰ ਸੁਰੱਖਿਅਤ ਤੇ ਅਰਾਮਦਾਇਕ ਯਾਤਰਾ ਸੁਵਿਧਾ ਮਿਲ ਸਕੇ। ਇਸ ਦੇ ਨਾਲ ਹੀ ਇਸ ਵਾਰ ਯਾਤਰੀਆਂ ਨੂੰ ਬੱਸ ਕਿਰਾਏ ਵਿਚ 18 ਫੀਸਦੀ ਵਾਧੇ ਦਾ ਵੀ ਸਾਹਮਣਾ ਕਰਨਾ ਪਏਗਾ।

ਜੇ.ਕੇ.ਆਰ.ਟੀ.ਸੀ. ਅਧਿਕਾਰੀਆਂ ਮੁਤਾਬਕ ਯਾਤਰੀਆਂ ਦੀ ਸੁਵਿਧਾ ਦੇ ਲਈ ਆਧੁਨਿਕ ਬੱਸਾਂ ਦੀ ਵਿਵਸਥਾ ਕੀਤੀ ਜਾ ਰਹੀ ਹੈ, ਜਿਸ ਵਿਚ ਬਿਹਤਰ ਬੈਠਣ ਦੀ ਸੁਵਿਧਾ, ਸੁਰੱਖਿਆ ਇੰਤਜ਼ਾਮ ਤੇ ਰੁਟੀਨ ਸੇਵਾਵਾਂ ਸ਼ਾਮਲ ਹੋਣਗੀਆਂ। ਪ੍ਰਸ਼ਾਸਨ ਵੱਲੋਂ ਯਾਤਰੀ ਰਸਤਿਆਂ ਉੱਤੇ ਸੁਰੱਖਇਆ ਤੇ ਯਾਤਰੀ ਸੁਵਿਧਾਵਾਂ ਨੂੰ ਲੈ ਕੇ ਵੀ ਸੁਰੱਖਿਆ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ ਇਸ ਵਾਰ ਅਮਰਨਾਥ ਯਾਤਰਾ ਦੇ ਲਈ ਸ਼ਿਵਭਗਤਾਂ ਨੂੰ 18 ਫੀਸਦੀ ਮਹਿੰਗਾ ਕਿਰਾਇਆ ਦੇਣਾ ਪਏਗਾ। ਕਾਰਪੋਰੇਸ਼ਨ ਦੇ ਐੱਮਡੀ ਰਸ਼ੀਦ ਅਹਿਮਦ ਵਾਰ ਨੇ ਇਸ ਦੀ ਪੁਸ਼ਟੀ ਕੀਤੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version